ਵਿਆਹ ਦੇ 6 ਮਹੀਨੇ ਬਾਅਦ ਹੀ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ

04/26/2018 5:03:05 PM

ਜਵਾਲਾਮੁਖੀ— ਜਵਾਲਾਮੁਖੀ ਨੇੜੇ ਬੋਹਣ ਭਾਟੀ ਪੰਚਾਇਤ ਸਕੜਾਲੂ ਪਿੰਡ 'ਚ ਇਕ ਨਵ-ਵਿਆਹੁਤਾ ਲੜਕੀ ਨੇ ਨਾਲੇ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਇੰਦੂ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਫੋਨ ਦੇ ਜ਼ਰੀਏ ਸੂਚਨਾ ਮਿਲੀ ਅਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਡੀ.ਐਸ.ਪੀ ਯੋਗੇਸ਼ ਦੱਤ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 8.30 ਵਜੇ ਸੂਚਨਾ ਮਿਲੀ। ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। ਘਟਨਾ ਸਥਾਨ 'ਤੇ ਕੋਈ ਵੀ ਚੀਜ਼ ਨਹੀਂ ਮਿਲੀ ਹੈ।


ਉਨ੍ਹਾਂ ਨੇ ਦੱਸਿਆ ਕਿ ਇਸ ਨਵ-ਵਿਆਹੁਤਾ ਦਾ ਵਿਆਹ ਨਵੰਬਰ ਮਹੀਨੇ ਹੋਇਆ ਸੀ। ਲੜਕਾ ਲੁਧਿਆਣੇ 'ਚ ਅਕਾਊਂਟ ਦਾ ਕੰਮ ਕਰਦਾ ਹੈ। ਇਸ 'ਤੇ ਦੋਵਾਂ ਪੱਖਾਂ ਨੇ ਕੋਈ ਸ਼ੱਕ ਜਾਹਿਰ ਨਹੀਂ ਕੀਤਾ ਹੈ। 


ਵੀਰਵਾਰ ਸਵੇਰੇ 4.30 ਵਜੇ ਦੇ ਕਰੀਬ ਮ੍ਰਿਤਕਾ ਆਪਣੇ ਘਰ ਤੋਂ ਬਿਨਾਂ ਕਿਸੇ ਨੂੰ ਦੱਸੀ ਚਲੀ ਗਈ। ਜਦੋਂ ਉਸ ਦੀ ਸੱਸ ਨੇ ਦਰਵਾਜ਼ਾ ਖੁਲ੍ਹਾ ਪਿਆ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਉਸ ਨੇ ਪੂਰੇ ਘਰ 'ਚ ਆਪਣੀ ਨੂੰਹ ਨੂੰ ਲੱਭਿਆ ਪਰ ਉਹ ਨਹੀਂ ਮਿਲੀ। ਇਸ ਦੇ ਬਾਅਦ ਉਸ ਨੇ ਸਾਰੇ ਪਿੰਡ ਵਾਸੀਆਂ ਨੂੰ ਇੱਕਠਾ ਕਰ ਲਿਆ ਅਤੇ ਲੱਭਣ ਦੀ ਕੋਸ਼ਿਸ਼ ਕੀਤੀ। ਥੌੜੀ ਦੇਰ ਬਾਅਦ ਕਿਸੇ ਨੇ ਉਸ ਦੀ ਲਾਸ਼ ਨਾਲੇ 'ਚ ਪਈ ਦੇਖੀ।