ਨਵੀਂ ਮੁਸ਼ਕਲ ''ਚ ਹੁੱਡਾ, ਏ.ਜੀ.ਐੱਲ. ਪਲਾਟ ਵੰਡ ਮਾਮਲੇ ਦੀ ਜਾਂਚ ਕਰੇਗੀ ਸੀ.ਬੀ.ਆਈ.

12/16/2016 4:56:52 PM

ਹਰਿਆਣਾ— ਏ.ਜੀ.ਐੱਲ. ਪਲਾਟ ਵੰਡ ਮਾਮਲੇ ''ਚ ਹਰਿਆਣਾ ਦੀ ਸਾਬਕਾ ਹੁੱਡਾ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਿਜੀਲੈਂਸ ਦੀ ਸਿਫਾਰਿਸ਼ ਤੋਂ ਬਾਅਦ ਹੁਣ ਮੁੱਖ ਮੰਤਰੀ ਮਨੋਹਰ ਲਾਲ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਗੱਲ ਕਹੀ ਹੈ। ਚੰਡੀਗੜ੍ਹ ''ਚ ਬਿਆਨ ਦਿੰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਏ.ਜੀ.ਐੱਲ. ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇਗੀ। ਮਨੋਹਰ ਲਾਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਜਾਂਚ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ ਕਰੇਗੀ।
ਜ਼ਿਕਰਯੋਗ ਹੈ ਕਿ ਭੂਪਿੰਦਰ ਸਿੰਘ ਹੁੱਡਾ ''ਤੇ ਮੁੱਖ ਮੰਤਰੀ ਰਹਿੰਦੇ ਹੋਏ ਨੈਸ਼ਨਲ ਹੇਰਾਲਡ ਦੀ ਪ੍ਰਕਾਸ਼ਕ ਕੰਪਨੀ ਐਸੋਸੀਏਟ ਜਨਰਲ ਲਿਮਟਿਡ (ਏ.ਜੀ.ਐੱਲ.) ਨੂੰ ਪੰਚਕੂਲਾ ''ਚ ਜ਼ਮੀਨ ਮੁਹੱਈਆ ਕਰਵਾਈ ਗਈ ਸੀ। ਜਿਸ ਸਮੇਂ ਇਹ ਪਲਾਟ ਵੰਡ ਹੋਈ, ਉਸ ਸਮੇਂ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ-ਨਾਲ ਹਰਿਆਣਾ ਵਿਕਾਸ ਅਥਾਰਟੀ ਦੇ ਚੇਅਰਮੈਨ ਵੀ ਸਨ। ਉਸ ਸਮੇਂ ਸਰਕਾਰ ਵੱਲੋਂ ਏ.ਜੀ.ਐੱਲ. ਨੂੰ ਪੰਚਕੂਲਾ ''ਚ ਕੁਝ ਅਜਿਹੀਆਂ ਸ਼ਰਤਾਂ ''ਤੇ ਜ਼ਮੀਨ ਵੰਡ ਕੀਤੀ ਗਈ, ਜਿਸ ਨੂੰ ਲੈ ਕੇ ਵਿਵਾਦ ਹੈ। ਦੋਸ਼ ਹੈ ਕਿ ਇਸ ਵੰਡ ਕਾਰਨ ਰਾਜ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੁੱਡਾ ''ਤੇ ਏ.ਜੀ.ਐੱਲ. ਤੋਂ ਇਲਾਵਾ ਵੀ ਕਈ ਲੋਕਾਂ ਨੂੰ ਕੌੜੀਆਂ ਦੀ ਕੀਮਤ ''ਤੇ ਜ਼ਮੀਨ ਵੰਡ ਕਰਨ ਦਾ ਦੋਸ਼ ਹੈ।
ਹੁੱਡਾ ''ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਹੁਦਾ ਦੀ ਗਲਤ ਵਰਤੋਂ ਕਰਦੇ ਹੋਏ 496 ਵਰਗ ਮੀਟਰ ਦੇ 14 ਉਦਯੋਗਿਕ ਪਲਾਟਸ ਕੌੜੀਆਂ ਦੀ ਕੀਮਤ ''ਤੇ ਵੰਡੇ ਸਨ। ਜਿਨ੍ਹਾਂ ਲੋਕਾਂ ਨੂੰ ਇਹ ਪਲਾਟ ਵੰਡ ਕੀਤੇ ਗਏ ਉਨ੍ਹਾਂ ''ਚ ਰੇਨੂੰ ਹੁੱਡਾ, ਨੰਦਿਤਾ ਹੁੱਡਾ ਅਤੇ ਮਨਜੋਤ ਕੌਰ ਦਾ ਨਾਂ ਸ਼ਾਮਲ ਸੀ, ਜੋ ਹੁੱਡਾ ਦੇ ਕਰੀਬੀ ਰਿਸ਼ਤੇਦਾਰ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਹੁੱਡਾ ''ਤੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੂੰ ਵੀ ਕੌੜੀਆਂ ਦੀ ਕੀਮਤ ''ਤੇ ਜ਼ਮੀਨ ਵੰਡਣ ਦੇ ਦੋਸ਼ ਲੱਗ ਚੁਕੇ ਹਨ। ਜਿਸ ਦੀ ਜਾਂਚ ਹਰਿਆਣਾ ਸਰਕਾਰ ਇਕ ਕਮਿਸ਼ਨ ਤੋਂ ਕਰਵਾ ਰਹੀ ਹੈ।

Disha

This news is News Editor Disha