ਰੋਡਰੇਜ਼ ਮਾਮਲੇ ''ਚ ਨਵਾਂ ਟਵੀਸਟ, ਨਵਜੋਤ ਸਿੱਧੂ ਖਿਲਾਫ ਸਾਹਮਣੇ ਆਇਆ ਨਵਾਂ ਸਬੂਤ

04/06/2018 4:13:27 PM

ਨਵੀਂ ਦਿੱਲੀ— ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਰੋਡਰੇਜ਼ ਮਾਮਲੇ 'ਚ ਉਲਝਦੇ ਨਜ਼ਰ ਆ ਰੇਹ ਹਨ, ਇਸ ਮਾਮਲੇ 'ਚ ਨਵਾਂ ਟਵੀਸਟ ਆ ਗਿਆ ਹੈ। ਸ਼ਿਕਾਇਤਕਰਤਾ ਨੇ ਸੁਪਰੀਮ ਕੋਰਟ 'ਚ ਇਸੇ ਮਾਮਲੇ 'ਚ ਇਕ ਨਵੀਂ ਪਟੀਸ਼ਨ ਦਾਖਲ ਕਰ ਕੇ ਦੋਸ਼ ਲਗਾਇਆ ਹੈ ਕਿ ਸ਼ਿਕਾਇਤਕਰਤਾ ਨੇ ਇਸ ਬਾਰੇ ਸੁਪਰੀਮ ਕੋਰਟ 'ਚ ਇੰਟਰਵਿਊ ਦੀ ਸੀ.ਡੀ. ਅਤੇ ਯੂ-ਟਿਊਬ ਲਿੰਕ ਦੋਵੇਂ ਹੀ ਦੇ ਦਿੱਤੇ ਹਨ ਅਤੇ ਮੰਗ ਕੀਤੀ ਹੈ ਕਿ ਇਸ ਨੂੰ ਸਬੂਤ ਦਾ ਹਿੱਸਾ ਮੰਨਿਆ ਜਾਵੇ। ਸ਼ਿਕਾਇਤਕਰਤਾ ਨੇ ਕੋਰਟ 'ਚ ਕਿਹਾ ਕਿ ਉਹ ਪਹਿਲਾਂ ਇਹ ਚੀਜ਼ ਇਸ ਲਈ ਕੋਰਟ 'ਚ ਜਮ੍ਹਾ ਨਹੀਂ ਕਰ ਪਾਇਆ ਸੀ, ਕਿਉਂਕਿ ਉਸ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਹੁਣ ਇਸ ਦੀ ਜਾਣਕਾਰੀ ਮਿਲੀ ਹੈ ਤਾਂ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।
ਉੱਥੇ ਹੀ ਸਿੱਧੂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਸੁਣਵਾਈ ਦੇ ਇਸ ਪੜਾਅ 'ਚ ਬਤੌਰ ਸਬੂਤ ਇਸ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ। ਸਿੱਧੂ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਅਜੇ ਅਪੀਲ 'ਤੇ ਸੁਣਵਾਈ ਕਰ ਰਿਹਾ ਹੈ, ਲਿਹਾਜਾ ਇਸ ਨੂੰ ਰਿਕਾਰਡ ਨਹੀਂ ਰੱਖਿਆ ਜਾ ਸਕਦਾ ਹੈ। ਅਜਿਹੇ 'ਚ ਇਹ ਜੇਕਰ ਦਾਖਲ ਹੀ ਕਰਨਾ ਚਾਹੁੰਦੇ ਹਨ ਤਾਂ ਹੇਠਲੀ ਅਦਾਲਤ ਜਾਂ ਹਾਈ ਕੋਰਟ 'ਚ ਦਾਖਲ ਕਰਨ। ਇਸ 'ਤੇ ਕੋਰਟ ਨੇ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਮਾਮਲੇ ਨੂੰ ਫਿਰ ਤੋਂ ਹੇਠਲੀ ਅਦਾਲਤ 'ਚ ਭੇਜ ਦਿੱਤਾ ਜਾਵੇ। ਹਾਲਾਂਕਿ ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਸੁਣਵਾਈ ਯੋਗ ਹੈ ਜਾਂ ਨਹੀਂ ਇਸ 'ਤੇ ਦੋਵੇਂ ਪੱਖਾਂ ਨੂੰ ਸੁਣ ਕੇ ਤੈਅ ਕਰਨਗੇ।