ਦੇਸ਼ ਦੀ ਪਹਿਲੀ ਕਾਰਡੀਓਲੋਜਿਸਟ ਡਾ. ਪਦਮਾਵਤੀ ਦਾ 103 ਸਾਲ ਦੀ ਉਮਰ 'ਚ ਕੋਰੋਨਾ ਕਾਰਨ ਦਿਹਾਂਤ

08/31/2020 10:20:44 AM

ਨਵੀ ਦਿੱਲੀ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ 'ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਰਾਹਤ ਦੇ ਬਾਵਜੂਦ ਰਾਜਧਾਨੀ ਦਿੱਲੀ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਦੇਸ਼ ਦੀ ਪਹਿਲੀ ਕਾਰਡੀਓਲੋਜਿਸਟ ਡਾ. ਪਦਮਾਵਤੀ ਦਾ 103 ਸਾਲ ਦੀ ਉਮਰ 'ਚ ਕੋਰੋਨਾ ਦੇ ਲਪੇਟ 'ਚ ਆਉਣ ਨਾਲ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਨੈਸ਼ਨਲ ਹਾਰਟ ਇੰਸਟੀਚਿਊਟ ਨੇ ਵੀਰਵਾਰ ਨੂੰ ਦਿੱਤੀ। ਡਾ. ਪਦਮਾਵਤੀ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪੰਜਾਬੀ ਬਾਗ 'ਚ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਹੁਤ ਘੱਟ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। 

ਇਹ ਵੀ ਪੜ੍ਹੋ : ਐੱਲ.ਓ.ਸੀ 'ਤੇ ਸ਼ਹੀਦ ਹੋਇਆ ਨਾਇਬ ਸੂਬੇਦਾਰ, ਪੁੱਤ ਬੋਲਿਆ- ਵੱਡਾ ਹੋ ਫ਼ੌਜੀ ਬਣ ਕੇ ਲਵਾਂਗਾ ਪਿਤਾ ਦੀ ਮੌਤ ਦਾ ਬਦਲਾ

ਨੈਸ਼ਨਲ ਹਾਰਟ ਇੰਸਟੀਚਿਊਟ ਨੇ ਇਕ ਬਿਆਨ 'ਚ ਕਿਹਾ ਕਿ ਦੇਸ਼ ਪਹਿਲੀ ਬੀਬੀ ਕਾਰਡੀਓਲੋਜਿਸਟ ਡਾ. ਐੱਸ. ਪਦਮਾਵਤੀ ਕੋਰੋਨਾ ਦੀ ਲਪੇਟ 'ਚ ਆ ਗਈ ਸੀ, ਜਿਸ ਤੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾ. ਪਦਮਾਵਤੀ ਨੂੰ ਸਾਹ ਲੈਣ 'ਚ ਤਕਲੀਫ਼ ਸੀ ਤੇ ਨਾਲ ਹੀ ਬੁਖ਼ਾਰ ਵੀ ਸੀ। ਇਲਾਜ ਦੌਰਾਨ ਉਨ੍ਹਾਂ ਦੇ ਦੋਵੇਂ ਫ਼ੇਫ਼ੜਿਆਂ 'ਚ ਨਿਮੋਨੀਆ ਹੋ ਗਿਆ ਸੀ ਅਤੇ ਐਤਵਾਰ ਨੂੰ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। 

ਇਹ ਵੀ ਪੜ੍ਹੋ : ਪਾਕਿ ਅੱਤਵਾਦੀਆਂ ਨੇ ਹੈਰੋਇਨ ਸਮੱਗਲਰਾਂ ਨਾਲ ਮਿਲਾਏ ਹੱਥ

Baljeet Kaur

This news is Content Editor Baljeet Kaur