ਹੁਣ NCP ਨੇਤਾ ਮਜੀਦ ਮੈਮਨ ਨੇ ਜਿਨਾਹ ਦੀ ਕੀਤੀ ਤਾਰੀਫ

04/28/2019 10:00:27 AM

ਨਵੀਂ ਦਿੱਲੀ-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ) ਨੇਤਾ ਮਜੀਦ ਮੈਮਨ ਨੇ ਮੁਹੰਮਦ ਅਲੀ ਜਿਨਾਹ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਮਜੀਦ ਮੈਮਨ ਨੇ ਜਿਨਾਹ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ 'ਚ ਜਿਨਾਹ ਦਾ ਅਹਿਮ ਯੋਗਦਾਨ ਸੀ। ਮਜੀਦ ਮੈਮਨ ਨੇ ਕਿਹਾ ਹੈ,''ਮਹਾਤਮਾ ਗਾਂਧੀ ਤੋਂ ਲੈ ਕੇ ਜਿਨਾਹ ਤੱਕ ਸਾਰੇ ਕਾਂਗਰਸ ਪਰਿਵਾਰ ਦਾ ਆਜ਼ਾਦੀ 'ਚ ਅਹਿਮ ਹਿੱਸਾ ਰਿਹਾ। ਜਿਨਾਹ ਨੇ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਅਹਿਮ ਯੋਗਦਾਨ ਦਿੱਤਾ ਹੈ ਪਰ ਸਿਰਫ ਉਨ੍ਹਾਂ ਦੇ ਮੁਸਲਿਮ ਹੋਣ ਕਾਰਨ ਹੀ ਲੋਕਾਂ ਨੂੰ ਉਨ੍ਹਾਂ ਤੋਂ ਪਰੇਸ਼ਾਨੀ ਹੈ ਅਤੇ ਇਸ ਲਈ ਉਹ ਸ਼ਤਰੂਘਨ ਸਿਨਹਾਂ ਨੂੰ ਰਾਸ਼ਟਰ ਵਿਰੋਧੀ ਕਹਿ ਰਹੇ ਹਨ।"

ਜ਼ਿਕਰਯੋਗ ਹੈ ਕਿ ਭਾਜਪਾ ਪਾਰਟੀ ਛੱਡ ਕਾਂਗਰਸ 'ਚ ਸ਼ਾਮਲ ਹੋਏ ਨੇਤਾ ਸ਼ਤਰੂਘਨ ਸਿਨਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ 'ਚ ਮੁਹੰਮਦ ਅਲੀ ਜਿਨਾਹ ਦੀ ਤਾਰੀਫ ਕੀਤੀ ਸੀ, ਜਿਸ ਕਾਰਨ ਸ਼ਤਰੂਘਨ ਸਿਨਹਾਂ ਨੂੰ ਭਾਜਪਾ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। 

ਦੱਸ ਦੇਈਏ ਕਿ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦੇ ਸੰਸਥਾਪਕ ਹਨ। ਉਨ੍ਹਾਂ ਨੇ ਅਖਿਲ ਭਾਰਤੀ ਮੁਸਲਿਮ ਲੀਗ ਦੇ ਨੇਤਾ ਦੇ ਰੂਪ 'ਚ ਕੰਮ ਕੀਤਾ। ਉਹ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਸਨ।

Iqbalkaur

This news is Content Editor Iqbalkaur