ਨਕਸਲੀਆਂ ਨੇ ਘਰ ਤੋਂ ਬਾਹਰ ਕੱਢ ਕੇ ਵਿਅਕਤੀ ਨੂੰ ਮਾਰੀਆਂ 5 ਗੋਲੀਆਂ

08/16/2017 3:46:05 PM

ਝਾਰਖੰਡ— ਇੱਥੋਂ ਦੇ ਮਨਿਕਾ 'ਚ ਬੁੱਧਵਾਰ ਨੂੰ ਨਕਸਲੀਆਂ ਨੇ ਘਰ ਤੋਂ ਬਾਹਰ ਕੱਢ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਨਕਸਲੀਆਂ ਨੇ ਉਸਨੂੰ 5 ਗੋਲੀਆਂ ਮਾਰੀਆਂ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸੰਜੈ ਸਿੰਘ ਪਾਂਕੀ ਦੇ ਹੋਯੋ ਪਿੰਡ ਦਾ ਰਹਿਣ ਵਾਲਾ ਸੀ। ਇਨੀਂ ਦਿਨੋਂ ਉਹ ਆਪਣੇ ਫੁਫੜ ਸੋਹਰਾਏ ਸਿੰਘ ਦੇ ਨਾਮੁਦਾਗ ਸਥਿਤ ਸਧਵਾਡੀਹ ਗਾਂਵਘਰ ਆਇਆ ਹੋਇਆ ਸੀ।


ਪੁਲਸ ਮੁਤਾਬਕ ਨਕਸਲੀ ਸੰਗਠਨ ਜੇ.ਜੇ.ਐਮ.ਪੀ, ਝਾਰਖੰਡ ਜਨਮੁਕਤੀ ਮੋਰਚਾ ਪਰਿਸ਼ਦ ਦੇ ਨਕਸਲੀਆਂ ਨੇ ਵਿਅਕਤੀ ਨੂੰ ਗੋਲੀ ਮਾਰੀ ਹੈ। ਪੁਲਸ ਨੇ ਘਟਨਾ ਸਥਾਨ ਤੋਂ ਏ.ਕੇ 47 ਦਾ 5 ਖੋਖਾ ਬਰਾਮਦ ਕੀਤਾ ਹੈ। ਨਕਸਲੀ ਬਾਈਕ 'ਤੇ ਆਏ ਸੀ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਸਾਰੇ ਨਕਸਲੀ ਬਾਈਕ ਤੋਂ ਫਰਾਰ ਹੋ ਗਏ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।

ਪੁਲਸ ਨਕਸਲੀਆਂ ਖਿਲਾਫ ਸਰਚ ਆਪਰੇਸ਼ਨ ਚਲਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।