ਬਦਰੀਨਾਥ ਮਾਰਗ ''ਤੇ ਭਾਰੀ ਮੀਂਹ ਕਾਰਨ ਰਾਸ਼ਟਰੀ ਰਾਜਮਾਰਗ ਰੁੜ੍ਹਿਆ, ਕਈ ਵਾਹਨ ਮਲਬੇ ਹੇਠ ਦੱਬੇ

07/25/2023 1:00:09 PM

ਦੇਹਰਾਦੂਨ (ਵਾਰਤਾ)- ਉੱਤਰਾਖੰਡ 'ਚ ਐਤਵਾਰ ਦੇਰ ਰਾਤ ਪਏ ਭਾਰੀ ਮੀਂਹ ਕਾਰਨ ਤਹਿਸੀਲ ਕਰਣਪ੍ਰਯਾਗ ਅਧੀਨ, ਰਾਸ਼ਟੀ ਰਾਜਮਾਰਗ ਗੌਚਰ-ਬਦਰੀਨਾਥ (ਐੱਨ.ਐੱਚ.07) ਕਮੇਡਾ 'ਚ 100 ਮੀਟਰ ਵਹਿ ਜਾਣ ਕਾਰਨ ਰਾਜਮਾਰਗ ਰੁਕ ਗਿਆ ਹੈ। ਰਾਜਮਾਰਗ ਦੇ ਵਹਿਣ ਨਾਲ ਬਦਰੀਨਾਥ ਧਾਮ ਯਾਤਰਾ ਅਗਲੇ 2 ਦਿਨ ਤੱਕ ਰੁਕੀ ਰਹੇਗੀ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੌਚਰ ਭੱਟਨਗਰ 'ਚ ਪੁਸ਼ਤਾ ਟੁੱਟਣ ਕਾਰਨ ਸੜਕ ਕਿਨਾਰੇ ਖੜ੍ਹੇ 5 ਵਾਹਨ ਮਲਬੇ ਹੇਠ ਦੱਬ ਗਏ। ਇੱਥੇ ਮਲਬਾ ਸਫ਼ਾਈ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਕਿ ਸੋਮਵਾਰ ਦੇਰ ਰਾਤ ਪਏ ਮੀਂਹ ਕਾਰਨ ਰਾਸ਼ਟਰੀ ਰਾਜਮਾਰਗ ਗੌਚਰ-ਬਦਰੀਨਾਥ ਮਾਰਗ ਕਮੇਡਾ 100 ਮੀਟਰ ਤੱਕ ਵਹਿ ਗਿਆ ਅਤੇ ਗੌਚਰ ਭੱਟਨਗਰ 'ਚ ਸੜਕ ਵੀ ਵਹਿ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਰਾਜਮਾਰਗ ਨੂੰ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਉਕਤ ਮਾਰਗ ਤੋਂ ਬਦਰੀਨਾਥ ਧਾਮ ਦੀ ਯਾਤਰਾ ਅਗਲੇ 2 ਦਿਨਾਂ ਤੱਕ ਰੁਕੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha