ਨਾਸਾ ''ਚ ਹੋਵੇਗੀ ਅਦਰਕ ਤੇ ਲਸਣ ''ਤੇ ਖੋਜ

01/18/2018 4:39:47 PM

ਗੁਰੂਗ੍ਰਾਮ— ਭਾਰਤ ਦੇ ਸੱਤ ਵਿਦਿਆਰਥੀਆਂ ਨੇ ਪਰੰਪਰਾਗਤ ਬੂਟੇ ਅਦਰਕ ਅਤੇ ਲਸਣ ਵਿਚ ਐਂਟੀ ਬੈਕਟੀਰੀਆ ਪ੍ਰਾਪਰਟੀ ਹੋਣ 'ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਇਸ ਆਈਡੀਆ ਦੀ ਚੋਣ ਨਾਸਾ ਦੇ ਵਿਗਿਆਨੀਆਂ ਨੇ ਕੀਤੀ ਹੈ। ਹੁਣ ਇਥੇ ਇਸ 'ਤੇ ਖੋਜ ਕੀਤੀ ਜਾਵੇਗੀ। ਇਨ੍ਹਾਂ ਵਿਦਿਆਰਥੀਆਂ 'ਚੋਂ 4 ਵਿਦਿਆਰਥੀ ਗੁਰੂਗ੍ਰਾਮ ਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਮਿਸ਼ਨ ਡਿਸਕਵਰੀ ਚੈਲੇਂਜ ਤਹਿਤ ਟੀਮ ਬਣਾ ਕੇ ਕੰਮ ਕੀਤਾ। ਹੁਣ ਇਸਦੇ ਗਰੁੱਪ ਨੂੰ ਟੀਮ-13 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਭਾਰਤ ਤੇ ਨੇਪਾਲ ਤੋਂ ਵੱਖ-ਵੱਖ ਸਕੂਲਾਂ ਤੋਂ 8 ਟੀਮਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਵੱਖ-ਵੱਖ 15 ਟੀਮਾਂ ਵਿਚ ਵੰਡਿਆ ਗਿਆ। ਹਰੇਕ ਟੀਮ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ।