ਚੰਦਰਯਾਨ-3 ਦੇ ਸਫਲ ਲਾਂਚ ''ਤੇ NASA ਨੇ ਦਿੱਤੀ ਵਧਾਈ, ਯੂਰਪੀਅਨ ਸਪੇਸ ਏਜੰਸੀ ਨੇ ਵੀ ਕੀਤੀ ISRO ਦੀ ਪ੍ਰਸ਼ੰਸਾ

07/15/2023 4:38:04 AM

ਇੰਟਰਨੈਸ਼ਨਲ ਡੈਸਕ : ਅਮਰੀਕਾ ਅਤੇ ਯੂਰਪ ਦੀਆਂ ਪੁਲਾੜ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਚੰਦਰਯਾਨ-3 ਦੇ ਤੀਜੇ ਚੰਦਰਮਾ ਮਿਸ਼ਨ ਦੇ ਸਫਲ ਲਾਂਚ 'ਤੇ ਵਧਾਈ ਦਿੱਤੀ ਹੈ। ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ LVM3-M4 ਰਾਕੇਟ ਦੀ ਵਰਤੋਂ ਕਰਦਿਆਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕੀਤਾ। LVM3-M4 ਆਪਣੀ ਸ਼੍ਰੇਣੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਭਾਰਾ ਰਾਕੇਟ ਹੈ ਅਤੇ ਇਸ ਨੂੰ 'ਫੈਟ ਬੁਆਏ' ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

ਯੂਰਪੀਅਨ ਸਪੇਸ ਏਜੰਸੀ (ESA) ਨੇ ਟਵੀਟ ਕੀਤਾ, "ਇਸ ਸ਼ਾਨਦਾਰ ਲਾਂਚ 'ਤੇ ਇਸਰੋ ਨੂੰ ਵਧਾਈ!" ਈਐੱਸਏ ਨੇ ਇਕ ਬਿਆਨ 'ਚ ਕਿਹਾ ਕਿ ਉਹ ਚੰਦਰਯਾਨ-3 ਨੂੰ ਆਪਣੇ ਡੂੰਘੇ ਪੁਲਾੜ ਸਟੇਸ਼ਨਾਂ ਦੇ ਯੂਰਪੀਅਨ ਸਪੇਸ ਟ੍ਰੈਕਿੰਗ (ਐਸਟ੍ਰੈਕ) ਨੈੱਟਵਰਕ ਰਾਹੀਂ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਧਰਤੀ 'ਤੇ ਜ਼ਮੀਨੀ ਸਟੇਸ਼ਨ ਹਨ, ਜੋ ਸਪੇਸ ਤੋਂ ਬਾਹਰ ਮਿਸ਼ਨਾਂ ਦੌਰਾਨ ਪੁਲਾੜ ਯਾਨ ਨਾਲ ਜੁੜੇ ਰਹਿਣ 'ਚ ਆਪ੍ਰੇਟਰਾਂ ਦੀ ਮਦਦ ਕਰਦੇ ਹਨ।

ਇਹ ਵੀ ਪੜ੍ਹੋ : ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ

ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਦੇ ਪ੍ਰਸ਼ਾਸਕ ਸੈਨੇਟਰ ਬਿਲ ਨੈਲਸਨ ਨੇ ਵੀ ਚੰਦਰਯਾਨ-3 ਦੇ ਲਾਂਚ 'ਤੇ ਇਸਰੋ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, "ਚੰਦਰਯਾਨ-3 ਦੀ ਲਾਂਚਿੰਗ 'ਤੇ ਇਸਰੋ ਨੂੰ ਵਧਾਈ। ਚੰਦਰਮਾ ਦੀ ਸੁਰੱਖਿਅਤ ਯਾਤਰਾ ਦੀ ਕਾਮਨਾ ਕਰਦਾ ਹਾਂ। ਮੈਂ ਇਸ ਮਿਸ਼ਨ ਦੇ ਵਿਗਿਆਨਕ ਨਤੀਜਿਆਂ ਦੀ ਉਡੀਕ ਕਰਦਾ ਹਾਂ।"

ਇਹ ਵੀ ਪੜ੍ਹੋ : ਪੁਲਾੜ ਯਾਤਰੀ ਥਾਮਸ ਪੇਸਕੇਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਦਾ ਮਿਸ਼ਨ ਸਹੀ ਦਿਸ਼ਾ 'ਚ

ਇਸਰੋ ਦੇ ਮੁਖੀ ਐੱਸ ਸੋਮਨਾਥ ਮੁਤਾਬਕ ਚੰਦਰਯਾਨ-3 ਦੀ 23 ਅਗਸਤ ਨੂੰ ਲੋੜੀਂਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ 'ਸਾਫਟ ਲੈਂਡਿੰਗ' ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਪਹਿਲਾਂ ਭਾਰਤ ਚੰਦਰਯਾਨ-1 ਤੇ ਚੰਦਰਯਾਨ-2 ਲਾਂਚ ਕਰ ਚੁੱਕਾ ਹੈ। ਇਸ ਲਾਂਚ ਨੂੰ ਭਾਰਤੀ ਪੁਲਾੜ ਏਜੰਸੀ ਇਸਰੋ ਦੀ ਵੱਡੀ ਸਫਲਤਾ ਦੱਸਿਆ ਜਾ ਰਿਹਾ ਹੈ। ਚੰਦਰਯਾਨ-3 ਦਾ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਵਿਗਿਆਨਕ ਕਾਰਜ ਕਰੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh