ਵੱਖਵਾਦੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਭਾਰਤ, ਪੀ.ਐੈੱਮ. ਦੀ ਜਸਟਿਨ ਟਰੂਡੋ ਨੂੰ ਦੋ-ਟੁੱਕ

02/24/2018 1:25:36 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪੀ. ਐੱਮ. ਜਸਟਿਨ ਟਰੂਡੋ ਨਾਲ ਬੈਠਕ ਤੋਂ ਬਾਅਦ ਦੋ-ਟੁੱਕ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਚੁਣੌਤੀ ਦੇਣ ਵਾਲੀਆਂ ਵੱਖਵਾਦੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹਮ-ਅਹੁਦਾ ਨੂੰ ਇਸ਼ਾਰਿਆਂ-ਇਸ਼ਾਰਿਆਂ 'ਤੇ ਖਾਲਿਸਤਾਨ 'ਤੇ 'ਮਨ ਕੀ ਬਾਤ' ਕਹਿ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬਟਵਾਰੇ ਦਾ ਪਾੜ ਪਾਉਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ। ਇਸ ਦੌਰਾਨ ਮੋਦੀ ਨੇ ਕਿਹਾ ਕਿ ਸਾਡੀ ਕਈ ਮੁੱਦਿਆਂ 'ਤੇ ਸਹਿਮਤੀ ਬਣੀ ਹੈ । ਦੋਹਾਂ ਦੇਸ਼ਾਂ ਨੇ ਮਿਲ ਕੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਉਥੇ ਹੀ ਅੱਤਵਾਦ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਰਗੇ ਲੋਕਤੰਤਰਿਕ ਸਮਾਜਾਂ ਲਈ ਖਤਰਾ ਹੈ। ਇਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਡਾ ਇਕੱਠੇ ਹੋਣਾ ਜ਼ਰੂਰੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ 7 ਦਿਨਾਂ ਦੇ ਭਾਰਤ ਦੌਰੇ 'ਤੇ ਹਨ। ਕੈਨੇਡਾ ਨੂੰ ਯੂਰੇਨੀਅਮ ਦਾ ਵੱਡਾ ਸਪਲਾਇਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਊਰਜਾ ਸਹਿਯੋਗ 'ਤੇ ਵੀ ਸਹਿਮਤੀ ਬਣੀ ਹੈ। ਅਸੀਂ ਸ਼ਾਂਤੀ ਸਥਾਪਨਾ 'ਚ ਸਹਿਯੋਗ ਦੇਣ ਲਈ ਸਹਿਮਤ ਹੋਏ ਹਾਂ। ਕੈਨੇਡਾ 'ਤੇ ਭਾਰਤੀ ਭਾਈਚਾਰੇ ਦੀਆਂ ਉਪਲਬੱਧੀਆਂ 'ਤੇ ਸਾਨੂੰ ਮਾਣ ਹੈ । ਭਾਰਤ ਦੀ ਤਰੱਕੀ ਅਤੇ ਵਿਕਾਸ 'ਤੇ ਉਨ੍ਹਾਂ ਦੀ ਭਾਈਵਾਲੀ ਚਾਹੁੰਦੇ ਹਾਂ। ਪੀ. ਐੱਮ. ਮੋਦੀ ਨੇ ਕਿਹਾ ਕਿ ਕੈਨੇਡਾ ਨਾਲ ਆਪਣੀ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਅੱਗੇ ਵਧਾਉਣ ਲਈ ਭਾਰਤ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ।


ਭਾਰਤ ਭਰੋਸੇਮੰਦ ਸਾਥੀ : ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ  ਜਸਟਿਨ ਟਰੂਡੋ ਨੇ ਕਿਹਾ ਕਿ ਅੱਜ ਅਸੀਂ ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਭਾਈਵਾਲੀ ਨੂੰ ਅੱਗੇ ਵਧਾਇਆ ਹੈ। ਕੈਨੇਡਾ ਦੀ ਆਰਥਿਕਤਾ ਵਿਚ ਵੰਨ- ਸੁਵੰਨਤਾ ਨਜ਼ਰ ਆਉਂਦੀ ਹੈ। ਅਸੀਂ ਆਪਣੀਆਂ ਸਰਹੱਦਾਂ ਤੋਂ ਅੱਗੇ ਜਾ ਕੇ ਬਿਜ਼ਨੈੱਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਭਾਰਤ ਹਮੇਸ਼ਾ ਤੋਂ ਕਮਰਸ਼ੀਅਲ ਕੋ-ਆਪਰੇਸ਼ਨ ਵਿਚ ਇਕ ਭਰੋਸੇਮੰਦ ਦੋਸਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ।

ਦੋਹਾਂ ਦੇਸ਼ਾਂ ਦਰਮਿਆਨ 6 ਕਰਾਰ 
1. ਇਲੈਟ੍ਰਾਨਿਕਸ
2. ਪੈਟਰੋਲੀਅਮ
3. ਸਪੋਰਟਸ, ਕਾਮਰਸ
4. ਇੰਡਸਟਰੀਅਲ ਪਾਲਿਸੀ
5. ਸਾਇੰਸ, ਟੈਕਨਾਲੋਜੀ
6. ਐਨਰਜੀ, ਇਨੋਵੇਸ਼ਨ

ਸੁਸ਼ਮਾ ਨੇ ਵੀ ਕੀਤੀ ਮੁਲਾਕਾਤ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ  ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਦੋਹਾਂ ਨੇਤਾਵਾਂ ਦਰਮਿਆਨ ਗੱਲਬਾਤ ਚੰਗੀ ਰਹੀ ਅਤੇ ਉਨ੍ਹਾਂ ਨੇ ਭਾਈਵਾਲੀ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ।