ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ

03/18/2021 11:17:26 AM

ਗਾਜ਼ੀਆਬਾਦ- ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਪ੍ਰਧਾਨ ਨਰੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਭਰੋਸੇ ਦੇ ਲਾਇਕ ਨਹੀਂ ਹਨ। ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਸਥਿਤ ਗਾਜ਼ੀਆਬਾਦ 'ਚ ਕਿਸਾਨ ਯੂਨੀਅਨ ਦੀ ਮਹੀਨਾਵਾਰ ਬੈਠਕ 'ਚ ਟਿਕੈਤ ਨੇ ਇਹ ਗੱਲ ਕਹੀ। ਬੀਕੇਯੂ ਦੇ ਰਾਸ਼ਟਰੀ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਵਲੋਂ ਜਾਰੀ ਬਿਆਨ ਅਨੁਸਾਰ, ਟਿਕੈਤ ਨੇ ਕਿਹਾ,''ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ, ਇਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।''

ਇਹ ਵੀ ਪੜ੍ਹੋ : 'ਕੁੱਤੀ ਦੀ ਮੌਤ 'ਤੇ ਵੀ ਨੇਤਾਵਾਂ ਦਾ ਆਉਂਦੈ ਸੋਗ ਸੁਨੇਹਾ, 250 ਕਿਸਾਨਾਂ ਦੀ ਮੌਤ 'ਤੇ ਕੋਈ ਨਾ ਬੋਲਿਆ'

ਉਨ੍ਹਾਂ ਕਿਹਾ,''ਭਾਜਪਾ ਅਤੇ ਸਰਕਾਰ ਭਰੋਸੇ ਦੇ ਲਾਇਕ ਨਹੀਂ ਹਨ।'' ਟਿਕੈਤ ਨੇ ਕਿਹਾ,''ਸੱਤਿਆਪਾਲ ਮਲਿਕ (ਮੇਘਾਲਿਆ ਦੇ ਰਾਜਪਾਲ) ਵਰਗੇ ਹੋਰ ਲੋਕ ਅੱਗੇ ਆਉਣਗੇ। ਕਿਸਾਨ ਉਨ੍ਹਾਂ ਦੀ ਸੱਚਾਈ ਦਾ ਸਨਮਾਨ ਕਰਦੇ ਹਨ। ਭਾਜਪਾ ਸੰਸਦ ਮੈਂਬਰ ਹੁਣ ਘੁਟਣ ਮਹਿਸੂਸ ਕਰ ਰਹੇ ਹਨ।'' ਦੱਸਣਯੋਗ ਹੈ ਕਿ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਕਿਸਾਨ ਅੰਦੋਲਨ ਦੇ ਸਮਰਥਨ 'ਚ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ : ਕਿਸਾਨੀ ਮੁੱਦੇ ’ਤੇ ਰਵਨੀਤ ਬਿੱਟੂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਵੱਡੀ ਅਪੀਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha