ਮੋਦੀ ਦੱਸਣ ਉਹ ''ਨਿਆਂ'' ਦੇ ਪੱਖ ''ਚ ਹਨ ਜਾਂ ਵਿਰੋਧ ''ਚ : ਰਣਦੀਪ ਸੁਰਜੇਵਾਲਾ

03/26/2019 12:12:25 PM

ਨਵੀਂ ਦਿੱਲੀ— ਕਾਂਗਰਸ ਨੇ ਘੱਟ ਆਮਦਨ ਯੋਜਨਾ (ਨਿਆਂ) ਦੇ ਅਧੀਨ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦੇ ਚੋਣਾਵੀ ਵਾਅਦੇ ਨੂੰ ਲੈ ਕੇ ਭਾਜਪਾ ਦੇ ਹਮਲੇ 'ਤੇ ਪਲਟਵਾਰ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਗਰੀਬੀ 'ਤੇ ਵਾਰ ਕਰਨ ਵਾਲੇ ਇਸ ਪ੍ਰਸਤਾਵਿਤ ਕਦਮ ਦੇ ਪੱਖ 'ਚ ਹਨ ਜਾਂ ਵਿਰੋਧ 'ਚ। ਉਨ੍ਹਾਂ ਨੇ ਕਿਹਾ,''ਇਹ ਯੋਜਨਾ ਮਹਿਲਾ ਕੇਂਦਰਤ ਹੋਵੇਗੀ। ਇਸ ਦੇ ਅਧੀਨ ਪੈਸਾ ਘਰ ਦੀ ਗ੍ਰਹਿਣੀ ਦੇ ਖਾਤੇ 'ਚ ਜਮ੍ਹਾ ਕਰਵਾਇਆ ਜਾਵੇਗਾ।'' ਸੂਰਜੇਵਾਲਾ ਨੇ ਕਿਹਾ ਕਿ ਇਸ ਯੋਜਨਾ ਨਾਲ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ ਬਰਾਬਰ ਨਿਆਂ ਮਿਲੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਯੋਜਨਾ ਦੇ ਅਧੀਨ ਸਭ ਤੋਂ ਗਰੀਬ, 5 ਕਰੋੜ ਪਰਿਵਾਰਾਂ ਨੂੰ ਸਲਾਨਾ 72 ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਨੇ ਕਿਹਾ,''ਮੋਦੀ ਜੀ ਦੱਸਣ, ਤੁਸੀਂ ਨਿਆਂ ਦੇ ਪੱਖ 'ਚ ਹੋ ਜਾਂ ਵਿਰੋਧ 'ਚ? ਕਿਉਂਕਿ ਤੁਹਾਡੇ ਮੰਤਰੀ ਇਸ ਦਾ ਵਿਰੋਧ ਕਰ ਰਹੇ ਹਨ।''
 

ਨਰਿੰਦਰ ਮੋਦੀ, ਗਰੀਬ ਵਿਰੋਧੀ
ਸੁਰਜੇਵਾਲਾ ਨੇ ਸਵਾਲ ਕੀਤਾ,''ਪਾਖੰਡ ਦਾ ਸਹਾਰਾ ਲੈਣ ਵਾਲੇ ਮੋਦੀ ਜੀ ਕੁਝ ਪੂੰਜੀਪਤੀਆਂ ਨੂੰ 3.17 ਲੱਖ ਕਰੋੜ ਰੁਪਏ ਦੇ ਸਕਦੇ ਹਨ ਪਰ ਗਰੀਬਾਂ ਨੂੰ 72 ਹਜ਼ਾਰ ਰੁਪਏ ਦੇਣ ਦੇ ਵਿਰੋਧ 'ਚ ਕਿਉਂ ਹਨ? ਉਨ੍ਹਾਂ ਨੇ ਦੋਸ਼ ਲਗਾਇਆ,''ਮੋਦੀ ਜੀ ਅਤੇ ਭਾਜਪਾ ਹਮੇਸ਼ਾ ਗਰੀਬਾਂ ਵਿਰੁੱਧ ਖੜ੍ਹੇ ਰਹੇ ਹਨ। ਨਰਿੰਦਰ ਮੋਦੀ, ਗਰੀਬ ਵਿਰੋਧੀ।'' ਪ੍ਰਸਤਾਵਿਤ ਯੋਜਨਾ ਦੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਆਲੋਚਨਾ ਕੀਤੇ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ,''ਉਨ੍ਹਾਂ ਦੇ ਬੋਗਸ ਬਲਾਗ ਮੰਤਰੀ ਜੀ ਪ੍ਰਚਾਰ ਕਰ ਰਹੇ ਹਨ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਨਿਆਂ ਨੂੰ ਲਾਗੂ ਕਰਨ ਦੇ ਨਾਲ ਹੀ ਮਨਰੇਗਾ ਅਤੇ ਦੂਜੀਆਂ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਜਾਰੀ ਰੱਖਾਂਗੇ।''
 

ਕੋਈ ਯੋਜਨਾ ਨਹੀਂ ਰੋਕੀ ਜਾਵੇਗੀ
ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਨੀਤੀ ਕਮਿਸ਼ਨ ਹੁਣ 'ਰਾਜਨੀਤੀ ਕਮਿਸ਼ਨ' ਬਣ ਗਿਆ ਹੈ। ਦਰਅਸਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਦੇਸ਼ ਦੇ ਹਰ ਗਰੀਬ ਪਰਿਵਾਰ ਨੂੰ ਸਾਲਾਨਾ 72 ਹਜ਼ਾਰ ਰੁਪਏ ਦਿੱਤੇ ਜਾਣਗੇ।'' ਸੁਰਜੇਵਾਲਾ ਨੇ ਆਜ਼ਾਦ ਹਿੰਦੁਸਤਾਨ 'ਚ ਗਰੀਬੀ ਨੂੰ ਮਿਟਾਉਣ ਵਾਲੀ ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ। ਦੇਸ਼ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ। ਇਹ ਪੈਸਾ ਕਾਂਗਰਸ ਦੀ ਸਰਕਾਰ ਘਰ ਦੀ ਗ੍ਰਹਿਣੀ (ਘਰੇਲੂ ਔਰਤ) ਦੇ ਖਾਤੇ 'ਚ ਜਮ੍ਹਾ ਕਰਵਾਏਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਲਈ ਕੋਈ ਵੀ ਸਬਸਿਡੀ ਬੰਦ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਯੋਜਨਾ ਰੋਕੀ ਜਾਵੇਗੀ, ਇਹ ਯੋਜਨਾਵਾਂ ਤੋਂ ਵੱਖ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਯੋਜਨਾ ਬਾਰੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਦੇਸ਼ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ। ਕਾਂਗਰਸ ਸਰਕਾਰ ਘਰ ਦੀ ਗ੍ਰਹਿਣੀ ਦੇ ਖਾਤੇ 'ਚ ਇਹ ਰਾਸ਼ੀ ਦੇਵੇਗੀ। ਸ਼ਹਿਰ ਅਤੇ ਪਿੰਡ ਸਾਰਿਆਂ ਨੂੰ ਬਿਨਾਂ ਭੇਦਭਾਵ ਇਸ ਦਾ ਫਾਇਦਾ ਹੋਵੇਗਾ। 'ਨਿਆਂ' ਗਰੀਬਾਂ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਵੱਡੀ ਯੋਜਨਾ ਹੈ।

DIsha

This news is Content Editor DIsha