ਮੋਦੀ ਨੇ ਸਭ ਤੋਂ ਵਧ ਨੁਕਸਾਨ ਆਦਿਵਾਸੀਆਂ ਦਾ ਕੀਤਾ : ਰਾਹੁਲ ਗਾਂਧੀ

04/23/2019 2:02:02 PM

ਡੂੰਗਰਪੁਰ (ਰਾਜਸਥਾਨ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਦਿਵਾਸੀਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 5 ਸਾਲ ਦੇ ਕਾਰਜਕਾਲ 'ਚ ਸਭ ਤੋਂ ਵਧ ਨੁਕਸਾਨ ਆਦਿਵਾਸੀਆਂ ਦਾ ਕੀਤਾ। ਇਸ ਦੇ ਨਾਲ ਹੀ ਕਾਂਗਰਸ ਨੂੰ ਗਰੀਬਾਂ ਦੀ ਪਾਰਟੀ ਦੱਸਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਆਦਿਵਾਸੀਆਂ ਦੇ ਪਾਣੀ, ਜੰਗਲ ਅਤੇ ਜ਼ਮੀਨ ਦੀ ਰੱਖਿਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੋਦੀ 5 ਸਾਲਾਂ ਤੋਂ ਦੇਸ਼ ਦੇ 15-20 ਸਭ ਤੋਂ ਅਮੀਰ ਲੋਕਾਂ ਦੀ ਸਰਕਾਰ ਚੱਲਾ ਰਹੇ ਹਨ। ਰਾਹੁਲ ਰਾਜਸਥਾਨ ਦੇ ਆਦਿਵਾਸੀ ਬਹੁਲ ਡੂੰਗਰਪੁਰ ਦੇ ਪ੍ਰਸਿੱਧ ਬੇਣੇਸ਼ਵਰ ਧਾਮ 'ਚ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ 'ਨਿਆਂ' ਯੋਜਨਾ ਦੇ ਅਮਲ ਅਤੇ 22 ਲੱਖ ਨੌਜਵਾਨਾਂ ਨੂੰ ਇਕ ਸਾਲ 'ਚ ਸਰਕਾਰੀ ਨੌਕਰੀ ਦੇਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਕਿਸੇ ਵੀ ਕਿਸਾਨ ਨੂੰ ਕਰਜ਼ ਨਹੀਂ ਚੁਕਾਉਣ ਕਾਰਨ ਜੇਲ 'ਚ ਨਹੀਂ ਪਾਇਆ ਜਾਵੇਗਾ।
 

ਮੋਦੀ ਨੇ ਸਭ ਤੋਂ ਵਧ ਨੁਕਸਾਨ ਆਦਿਵਾਸੀਆਂ ਦਾ ਕੀਤਾ
ਰਾਹੁਲ ਨੇ ਕਿਹਾ,''ਉਨ੍ਹਾਂ ਨੇ (ਮੋਦੀ ਨੇ) ਤੁਹਾਡੇ ਨਾਲ, ਹਿੰਦੁਸਤਾਨ ਦੇ ਗਰੀਬ ਲੋਕਾਂ ਨਾਲ, ਆਦਿਵਾਸੀ ਲੋਕਾਂ ਨਾਲ ਅਨਿਆਂ ਕੀਤਾ ਹੈ। ਹੁਣ ਕਾਂਗਰਸ ਪਾਰਟੀ ਤੁਹਾਨੂੰ ਨਿਆਂ ਦੇਣਾ ਚਾਹੁੰਦੀ ਹੈ। ਜੋ 5 ਸਾਲ ਉਨ੍ਹਾਂ ਨੇ ਤੁਹਾਡਾ ਨੁਕਸਾਨ ਕੀਤਾ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਪਿਛਲੇ 5 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਵਧ ਨੁਕਸਾਨ ਆਦਿਵਾਸੀਆਂ ਦਾ ਕੀਤਾ ਹੈ।'' ਰਾਹੁਲ ਨੇ ਕਿਹਾ,''ਨਰਿੰਦਰ ਮੋਦੀ ਨੇ ਤੁਹਾਡਾ ਪਾਣੀ, ਤੁਹਾਡਾ ਜੰਗਲ ਅਤੇ ਤੁਹਾਡੀ ਜ਼ਮੀਨ ਖੋਹਣ ਦਾ ਕੰਮ ਕੀਤਾ। ਅਸੀਂ ਤੁਹਾਡੀ ਜ਼ਮੀਨ, ਪਾਣੀ ਅਤੇ ਜੰਗਲ ਦੀ ਰੱਖਿਆ ਕਰਾਂਗਾ।'' ਰਾਹੁਲ ਨੇ ਕਿਹਾ,''ਪਿਛਲੇ 5 ਸਾਲਾਂ ਜੇਕਰ ਤੁਹਾਡੇ ਨਾਲ ਅਨਿਆਂ ਹੋਇਆ ਹੈ ਤਾਂ ਅਗਲੇ 5 ਸਾਲ ਤੁਹਾਡੇ ਨਾਲ ਨਿਆਂ ਹੋਵੇਗਾ। ਜੋ ਤੁਹਾਡੀ ਜੇਬ 'ਚੋਂ ਖੋਹਿਆ ਗਿਆ, ਉਸ ਨਾਲੋਂ ਜ਼ਿਆਦਾ ਕਾਂਗਰਸ ਪਾਰਟੀ ਅਤੇ ਮੈਂ ਤੁਹਾਡੀ ਜੇਲ 'ਚ ਪਾਵਾਂਗੇ।'' ਉਨ੍ਹਾਂ ਨੇ ਕਿਹਾ,''ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ, ਕਮਜ਼ੋਰ ਲੋਕਾਂ ਦੀ ਪਾਰਟੀ ਹੈ। ਅਸੀਂ 15 ਉਦਯੋਗਪਤੀਆਂ ਦੀ ਪਾਰਟੀ ਨਹੀਂ ਹਾਂ। ਨਰਿੰਦਰ ਮੋਦੀ ਨੇ ਤੁਹਾਡੇ ਨਾਲ ਅਨਿਆਂ ਕੀਤਾ ਹੈ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਅਸੀਂ ਤੁਹਾਨੂੰ ਨਿਆਂ ਦੇਵਾਂਗਾ, ਆਦਿਵਾਸੀਆਂ ਨੂੰ ਨਿਆਂ ਦੇਵਾਂਗੇ।''
 

22 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ
ਰੋਜ਼ਗਾਰ ਦੇ ਮੁੱਦੇ 'ਤੇ ਰਾਹੁਲ ਨੇ ਕਿਹਾ,''ਸਰਕਾਰ 'ਚ 22 ਲੱਖ ਨੌਕਰੀਆਂ ਹਨ, ਇਹ ਅਹੁਦੇ ਖਾਲੀ ਪਏ ਹਨ। ਕਾਂਗਰਸ ਦੀ ਸਰਕਾਰ ਬਣਨ 'ਤੇ, ਇਕ ਸਾਲ 'ਚ 22 ਲੱਖ ਨੌਜਵਾਨਾਂ ਨੂੰ ਉਹ ਸਰਕਾਰੀ ਨੌਕਰੀਆਂ ਦਿਵਾਈਆਂ ਜਾਣਗੀਆਂ। 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ 'ਚ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਅਸੀਂ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ 'ਚ ਰੋਜ਼ਗਾਰ ਦਿਵਾਵਾਂਗੇ।'' ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ ਨਾ ਚੁਕਾ ਪਾਉਣ ਕਾਰਨ ਜੇਲ 'ਚ ਨਹੀਂ ਪਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਾਲ 2019 'ਚ 2 ਬਜਟ ਹੋਣਗੇ। ਇਨ੍ਹਾਂ 'ਚੋਂ ਇਕ ਆਮ ਬਜਟ ਅਤੇ ਇਕ ਬਜਟ ਵਿਸ਼ੇਸ਼ ਕਿਸਾਨ ਬਜਟ ਹੋਵੇਗਾ। ਰੈਲੀ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਨੇ ਵੀ ਸੰਬੋਧਨ ਕੀਤਾ।

DIsha

This news is Content Editor DIsha