ਰਾਹੁਲ ਦੇ ਡੰਡਿਆਂ ਵਾਲੇ ਬਿਆਨ 'ਤੇ ਬੋਲੇ ਪੀ.ਐੱਮ. ਮੋਦੀ

02/06/2020 3:05:52 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਲੋਕ ਸਭਾ 'ਚ ਕਾਂਗਰਸ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਮੋਦੀ ਨੇ ਸੰਬੋਧਨ ਦੇ 35ਵੇਂ ਮਿੰਟ 'ਚ ਰਾਹੁਲ ਦਾ ਜ਼ਿਕਰ ਕੀਤਾ। ਪੀ.ਐੱਮ. ਨੇ ਬਿਨਾਂ ਰਾਹੁਲ ਦਾ ਨਾਂ ਲਏ ਕਿਹਾ,''ਮੇਰੇ ਬਾਰੇ ਕਿਹਾ ਗਿਆ ਹੈ ਕਿ 6 ਮਹੀਨੇ 'ਚ ਮੈਨੂੰ ਡੰਡਾ ਮਾਰਿਆ ਜਾਵੇਗਾ। ਮੈਂ ਵੀ ਠਾਨ ਲਈ ਹੈ। 6 ਮਹੀਨੇ ਦਾ ਟਾਈਮ ਮਿਲਿਆ ਹੈ ਤਾਂ ਮੈਂ ਵੀ ਸੂਰਜ ਨਮਸਕਾਰ ਦੀ ਗਿਣਤੀ ਵਧਾ ਦੇਵਾਂਗਾ। ਸੂਰਜ ਨਮਸਕਾਰ ਕਰ ਕੇ ਪਿੱਠ ਮਜ਼ਬੂਤ ਕਰਾਂਗਾ। ਉਦੋਂ ਡੰਡਿਆਂ ਦਾ ਮੇਰੀ ਪਿੱਠ 'ਤੇ ਕੋਈ ਅਸਰ ਹੀ ਨਹੀਂ ਹੋਵੇਗਾ। ਇਸ ਤੋਂ ਬਾਅਦ ਸਦਨ 'ਚ ਰੌਲਾ ਪੈਣਾ ਸ਼ੁਰੂ ਹੋ ਗਿਆ। ਰਾਹੁਲ ਗਾਂਧੀ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਹ ਪੀ.ਐੱਮ. ਵੱਲ ਇਸ਼ਾਰਾ ਕਰ ਕੇ ਕੁਝ ਸਫ਼ਾਈ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਉਦੋਂ ਨਰਿੰਦਰ ਮੋਦੀ ਨੇ ਕਿਹਾ,''ਮਾਨਯੋਗ ਸਪੀਕਰ ਜੀ ਮੈਂ 30-40 ਮਿੰਟ ਤੋਂ ਬੋਲ ਰਿਹਾ ਸੀ ਪਰ ਕਰੰਟ ਉੱਥੇ ਪਹੁੰਚਦੇ-ਪਹੁੰਚਦੇ ਇੰਨੀ ਦੇਰ ਲੱਗੀ। ਇਨ੍ਹਾਂ ਦਾ ਅਜਿਹਾ ਹੀ ਹੁੰਦਾ ਹੈ।

ਮੋਦੀ ਦੇ ਤੰਜ਼ 'ਤੇ ਸਦਨ ਠਹਾਕਿਆਂ ਨਾਲ ਗੂੰਜ ਉੱਠਿਆ
ਦਰਅਸਲ ਨਰਿੰਦਰ ਮੋਦੀ ਦੇ ਸੰਬੋਧਨ ਦੀ ਸ਼ੁਰੂਆਤ ਹੀ ਠਹਾਕਿਆਂ ਅਤੇ ਹੰਗਾਮਿਆਂ ਨਾਲ ਹੋਈ। ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਦਾ ਜ਼ਿਕਰ ਕਰ ਰਹੇ ਸਨ। ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਟਿੱਪਣੀ ਕੀਤੀ। ਇਸ 'ਤੇ ਪੀ.ਐੱਮ. ਮੋਦੀ ਨੇ ਕਿਹਾ,''ਹਲਾਂ ਤੁਹਾਡੇ ਲਈ ਗਾਂਧੀ ਟਰੇਲਰ ਹਨ, ਸਾਡੇ ਲਈ ਤਾਂ ਜ਼ਿੰਦਗੀ ਹੈ। ਰਾਹੁਲ ਗਾਂਧੀ 'ਤੇ ਮੋਦੀ ਦੇ ਤੰਜ਼ 'ਤੇ ਸਦਨ ਠਹਾਕਿਆਂ ਨਾਲ ਗੂੰਜ ਉੱਠਿਆ। ਰਾਹੁਲ ਨੇ ਬੁੱਧਵਾਰ ਨੂੰ ਪੀ.ਐੱਮ. ਮੋਦੀ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ।

ਇਹ ਸੀ ਰਾਹੁਲ ਦੀ ਟਿੱਪਣੀ
ਦਿੱਲੀ ਦੀ ਇਕ ਚੋਣਾਵੀ ਰੈਲੀ 'ਚ ਉਨ੍ਹਾਂ ਨੇ ਕਿਹਾ ਸੀ ਕਿ ਨੌਜਵਾਨ ਇੰਨੇ ਗੁੱਸੇ 'ਚ ਹਨ ਕਿ 6 ਮਹੀਨੇ 'ਚ ਮੋਦੀ ਨੂੰ ਡੰਡੇ ਪੈਣਗੇ। ਰੋਜ਼ਗਾਰ ਦੇ ਮੁੱਦੇ 'ਤੇ ਕੇਂਦਰ ਨੂੰ ਘੇਰਦੇ ਹੋਏ ਬੁੱਧਵਾਰ ਨੂੰ ਰਾਹੁਲ ਆਪਣੀ ਮਰਿਆਦਾ ਭੁੱਲ ਬੈਠੇ ਅਤੇ ਕਿਹਾ,''ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ, 6 ਮਹੀਨੇ ਬਾਅਦ ਇਹ ਘਰੋਂ ਬਾਹਰ ਨਹੀਂ ਨਿਕਲ ਸਕੇਗਾ। ਹਿੰਦੁਸਤਾਨ ਦੇ ਨੌਜਵਾਨ ਇਸ ਨੂੰ ਅਜਿਹਾ ਡੰਡਾ ਮਾਰਨਗੇ, ਇਸ ਨੂੰ ਸਮਝਾ ਦੇਣਗੇ ਕਿ ਹਿੰਦੁਸਤਾਨ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵਧ ਸਕਦਾ।

DIsha

This news is Content Editor DIsha