ਜਿਵੇਂ-ਜਿਵੇਂ ''ਗਾਲ੍ਹਾਂ ਦਾ ਡੋਜ਼'' ਵਧ ਰਿਹੈ, ਉਂਝ ਹੀ ਜਨਤਾ ਦੇ ''ਪਿਆਰ ਦਾ ਡੋਜ਼'' ਵੀ ਵਧ ਰਿਹੈ : ਮੋਦੀ

05/16/2019 3:07:15 PM

ਮਿਰਜਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀਆਂ ਦੀਆਂ ਗਾਲ੍ਹਾਂ ਦਾ ਡੋਜ਼ ਜਿਵੇਂ-ਜਿਵੇਂ ਵਧ ਰਿਹਾ ਹੈ, ਉਂਝ-ਉਂਝ ਜਨਤਾ ਦੇ 'ਪਿਆਰ ਅਤੇ ਵਿਸ਼ਵਾਸ ਦੀ ਡੋਜ਼' ਵੀ ਵਧ ਰਹੀ ਹੈ। ਮੋਦੀ ਨੇ ਕਿਹਾ,''ਜਿਵੇਂ-ਜਿਵੇਂ ਵਿਰੋਧੀਆਂ ਵਲੋਂ ਗਾਲ੍ਹਾਂ ਦੀ ਡੋਜ਼ ਵਧਾਈ ਜਾ ਰਹੀ ਹੈ, ਉਂਝ ਹੀ ਜਨਤਾ ਮੇਰੇ 'ਤੇ ਆਪਣੇ ਪਿਆਰ ਅਤੇ ਵਿਸ਼ਵਾਸ ਦੀ ਡੋਜ਼ ਵੀ ਵਧਾਉਂਦੀ ਜਾ ਰਹੀ ਹੈ।'' ਉਨ੍ਹਾਂ ਨੇ ਕਿਹਾ,''ਮੈਨੂੰ ਇਹ ਮਹਾਮਿਲਾਵਟੀ ਗਾਲ੍ਹਾਂ ਦੇ ਰਹੇ ਹਨ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਨੂੰ, ਮਿਰਜਾਪੁਰ ਨੂੰ ਵਾਰੀ-ਵਾਰੀ ਲੁੱਟਿਆ ਸੀ, ਜਿਨ੍ਹਾਂ ਨੇ ਮਿਰਜਾਪੁਰ ਨੂੰ ਨਕਸਲੀ ਹਿੰਸਾ ਦੀ ਅੱਗ 'ਚ ਧੱਕ ਦਿੱਤਾ ਸੀ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੀਆਂ ਖਾਨਾਂ ਨੂੰ ਲੁੱਟ ਕੇ ਆਪਣੀਆਂ ਤਿਜੋਰੀਆਂ ਭਰ ਲਈਆਂ ਸਨ।''

ਮੋਦੀ ਨੇ ਕਿਹਾ,''ਕੁਝ ਦਿਨ ਪਹਿਲਾਂ ਭੂਆ ਦੇ ਭਤੀਜੇ ਇੱਥੇ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਵਾਲਿਆਂ ਦੀ ਗੱਲ ਟਾਇਲਟ ਤੋਂ ਸ਼ੁਰੂ ਹੁੰਦੀ ਹੈ ਅਤੇ ਉੱਥੇ ਖਤਮ ਹੁੰਦੀ ਹੈ। ਅਜਿਹੀ ਗੱਲ ਉਹੀ ਕਰ ਸਕਦਾ ਹੈ, ਜਿਸ ਨੂੰ ਮਾਂ-ਭੈਣ-ਬੇਟੀਆਂ ਦੇ ਮਾਣ, ਸੁਰੱਖਿਆ ਅਤੇ ਸਿਹਤ ਦੀ ਥੋੜ੍ਹੀ ਜਿਹੀ ਵੀ ਮਹੱਤਵ ਨਾ ਹੋਵੇ। ਸਾਡੇ ਲਈ ਟਾਇਲਟ, ਮਾਂ-ਭੈਣ-ਬੇਟੀਆਂ ਦਾ ਇੱਜ਼ਤ ਘਰ ਹੈ।'' ਉਨ੍ਹਾਂ ਨੇ ਕਿਹਾ ਕਿ ਭੂਆ (ਮਾਇਆਵਤੀ) ਹੋਵੇ ਜਾਂ ਭਤੀਜਾ (ਅਖਿਲੇਸ਼ ਯਾਦਵ) ਜਾਂ ਫਿਰ ਕਾਂਗਰਸ ਦੇ ਨਾਮਦਾਰ ਹੋਣ, ਉੱਤਰ ਪ੍ਰਦੇਸ਼ ਦੀ ਸਮਝਦਾਰ ਜਨਤਾ ਨੂੰ ਇਹ ਲੋਕ ਸਿਰਫ ਜਾਤੀ 'ਚ ਵੰਡ ਕੇ ਦੇਖਦੇ ਹਨ। ਮੋਦੀ ਬੋਲੇ,''ਉਨ੍ਹਾਂ ਨੂੰ ਲੱਗਦਾ ਹੈ ਕਿ ਵੋਟਰ ਉਨ੍ਹਾਂ ਦੀ ਜਾਗੀਰ ਹਨ। ਉਹ ਜਦੋਂ ਚਾਹੁਣਗੇ, ਆਪਣੀ ਜਾਗੀਰ ਇਕ-ਦੂਜੇ ਨੂੰ ਦੇ ਦੇਣਗੇ।'' ਉਨ੍ਹਾਂ ਨੇ ਕਿਹਾ,''ਇਹ ਲੋਕ ਆਪਣੀ ਕੁਰਸੀ ਦੇ ਸੌਦੇ 'ਚ ਵੋਟਰ ਨੂੰ ਹੀ ਨਹੀਂ, ਆਪਣੇ ਵਰਕਰਾਂ ਨੂੰ ਵੀ ਭੁੱਲ ਜਾਂਦੇ ਹਨ।''

DIsha

This news is Content Editor DIsha