ਪੀ.ਐੱਮ. ਨੇ ਰਾਸ਼ਟਰੀ ਬਾਲ ਪੁਰਸਕਾਰ 2019 ਦੇ ਜੇਤੂਆਂ ਨਾਲ ਕੀਤੀ ਗੱਲਬਾਤ

01/24/2019 4:00:21 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰੀ ਬਾਲ ਪੁਰਸਕਾਰ 2019 ਦੇ ਜੇਤੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੁਦਰਤ ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ। ਰਾਸ਼ਟਰੀ ਬਾਲ ਪੁਰਸਕਾਰ ਦੇ ਜੇਤਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਵਿਸਥਾਰ ਨਾਲ ਆਪਣੀਆਂ ਵਿਸ਼ੇਸ਼ ਉਪਲੱਬਧੀਆਂ ਬਾਰੇ ਦੱਸਿਆ ਅਤੇ ਆਪਣੀਆਂ ਇੱਛਾਵਾਂ ਉਨ੍ਹਾਂ ਨੂੰ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ,''ਪ੍ਰਧਾਨ ਮੰਤਰੀ ਨੇ ਜੇਤੂਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪੁਰਸਕਾਰਾਂ ਨਾਲ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਇਹ ਪੁਰਸਕਾਰ ਦੂਜਿਆਂ ਦੀ ਪ੍ਰੇਰਨਾ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਕਿਹਾ ਕਿ ਉਹ ਕੁਦਰਤ ਨਾਲ ਜੁੜੇ ਰਹਿਣ। ਬੱਚਿਆਂ ਨੇ ਪ੍ਰਧਾਨ ਮੰਤਰੀ ਦਾ ਆਟੋਗ੍ਰਾਫ ਵੀ ਲਿਆ।ਜ਼ਿਕਰਯੋਗ ਹੈ ਕਿ ਇਸ ਯੋਜਨਾ ਦੇ ਅਧੀਨ ਪੁਰਸਕਾਰਾਂ ਦੇ 2 ਵਰਗ ਹਨ। ਪਹਿਲੇ ਵਰਗ ਦਾ ਬਾਲ ਸ਼ਕਤੀ ਪੁਰਸਕਾਰ ਵਿਅਕਤੀਗੱਤ ਰੂਪ ਨਾਲ ਦਿੱਤਾ ਜਾਂਦਾ ਹੈ ਅਤੇ ਦੂਜੇ ਵਰਗ ਦਾ ਬਾਲ ਕਲਿਆਣ ਪੁਰਸਕਾਰ ਉਨ੍ਹਾਂ ਸੰਸਥਾਵਾਂ/ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਬੱਚਿਆਂ ਲਈ ਕੰਮ ਕਰਦੇ ਹੋਣ। ਇਸ ਸਾਲ ਬਾਲ ਸ਼ਕਤੀ ਪੁਰਸਕਾਰ ਲਈ 783 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਅਧਿਐਨ, ਖੇਡ, ਕਲਾ, ਸੰਸਕ੍ਰਿਤੀ, ਸਮਾਜਿਕ ਸੇਵਾ ਅਤੇ ਬਹਾਦਰੀ ਵਰਗ ਦੇ ਅਧੀਨ ਬਾਲ ਸ਼ਕਤੀ ਪੁਰਸਕਾਰ ਲਈ 26 ਜੇਤੂਆਂ ਨੂੰ ਚੁਣਿਆ ਸੀ। ਰਾਸ਼ਟਰੀ ਚੋਣ ਕਮੇਟੀ ਨੇ ਬਾਲ ਕਲਿਆਣ ਪੁਰਸਕਾਰ ਲਈ 2 ਵਿਅਕਤੀਗੱਤ ਅਤੇ ਤਿੰਨ ਸੰਸਥਾਗਤ ਨਾਂਵਾਂ ਨੂੰ ਆਖਰੀ ਰੂਪ ਦਿੱਤਾ ਸੀ।

DIsha

This news is Content Editor DIsha