ਮੋਰਨਿੰਗ ਕੰਸਲਟ ਦੇ ਸਰਵੇ ''ਚ ਦਾਅਵਾ, ਪੀ.ਐੱਮ. ਮੋਦੀ ਦੁਨੀਆ ਦੇ ਸਭ ਤੋਂ ਸਵੀਕਾਰਯੋਗ ਨੇਤਾ

01/01/2021 6:02:54 PM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਨਵੇਂ ਸਾਲ 2021 ਦੀ ਦਸਤਕ ਦੇ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਸ਼ੁੱਭਚਿੰਤਕਾਂ ਲਈ ਇਕ ਚੰਗੀ ਖ਼ਬਰ ਹੈ। ਵਿਸ਼ਵ ਦੇ ਨੇਤਾਵਾਂ ਦੀ ਉਹਨਾਂ ਦੇ ਕਾਰਜਕਾਲ ਵਿਚ ਪ੍ਰਵਾਨਗੀ 'ਤੇ ਨਜ਼ਰ ਰੱਖਣ ਵਾਲੇ ਡਾਟਾ ਫਰਮ ਮੋਰਨਿੰਗ ਪੋਸਟ ਕੰਸਲਟ ਦੇ ਸਰਵੇ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 55 ਫੀਸਦੀ ਪ੍ਰਵਾਨਗੀ ਦੇ ਨਾਲ ਵਿਸ਼ਵ ਨੇਤਾਵਾਂ ਵਿਚ ਸਿਖਰ 'ਤੇ ਹਨ। 

ਮੋਰਨਿੰਗ ਕਸੰਟਲ ਦੇ ਸਰਵੇ ਦੇ ਮੁਤਾਬਕ, 75 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕੀਤਾ ਜਦਕਿ 20 ਫੀਸਦੀ ਨੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ, ਜਿਸ ਨਾਲ ਉਹਨਾਂ ਦੀ ਕੁੱਲ ਪ੍ਰਵਾਨਗੀ ਦਰ 55 ਰਹੀ ਜੋ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਵਿਚ ਸਭ ਤੋਂ ਵੱਧ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੀ ਪ੍ਰਵਾਨਗੀ ਦਰ 24 ਫੀਸਦੀ ਰਹੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪ੍ਰਵਾਨਗੀ ਦਰ ਨਕਾਰਾਤਮਕ ਰਹੀ ਹੈ, ਜਿਸ ਦਾ ਮਤਲਬ ਹੈ ਕਿ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦੇ ਮੁਕਾਬਲੇ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਵੱਧ ਹੈ। ਮੋਰਨਿੰਗ ਕੰਸਲਟ ਦੇ ਮੁਤਾਬਕ, ਭਾਰਤ ਵਿਚ ਸਰਵੇਖਣ ਦੇ ਦੌਰਾਨ ਨਮੂਨੇ ਦਾ ਆਕਾਰ 2,26 ਰਿਹਾ ਅਤੇ ਇਸ ਵਿਚ ਗਲਦੀ ਦੀ ਸੰਭਾਵਨਾ 2.2 ਫੀਸਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana