ਮੋਦੀ ਦਾ ਸਿਰਫ ਗੁਜਰਾਤ ਲਈ ਮਦਦ ਦਾ ਐਲਾਨ, ਕਮਲਨਾਥ ਬੋਲੇ- ਤੁਸੀਂ ਪੂਰੇ ਦੇਸ਼ ਦੇ PM ਹੋ

04/17/2019 11:00:19 AM

ਨਵੀਂ ਦਿੱਲੀ—  ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਹਨ੍ਹੇਰੀ-ਤੂਫਾਨ ਨਾਲ ਕਹਿਰ ਮਚ ਗਿਆ ਹੈ। ਹੁਣ ਤੱਕ 40 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਜ਼ਖਮੀ ਹਨ। ਕੁਦਰਤੀ ਆਫ਼ਤ ਦੇ ਇਸ ਸਮੇਂ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਜ਼ਖਮੀਆਂ ਲਈ ਦੁਖ ਜ਼ਾਹਰ ਕੀਤੀ ਅਤੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਪਰ ਉਨ੍ਹਾਂ ਨੇ ਅਜਿਹਾ ਸਿਰਫ ਗੁਜਰਾਤ ਲਈ ਕੀਤਾ। ਹੁਣ ਇਸ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਹੈ ਕਿ ਤੁਸੀਂ ਗੁਜਰਾਤ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਪ੍ਰਧਾਨ ਮੰਤਰੀ ਦੇ ਟਵੀਟ 'ਚ ਸਿਰਫ ਗੁਜਰਾਤ ਦਾ ਜ਼ਿਕਰ ਹੋਣ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭੜਕ ਗਏ। ਉਨ੍ਹਾਂ ਨੇ ਤੁਰੰਤ ਟਵੀਟ ਕਰ ਕੇ ਕਿਹਾ ਕਿ ਨਰਿੰਦਰ ਮੋਦੀ ਜੀ, ਤੁਸੀਂ ਸਿਰਫ਼ ਗੁਜਰਾਤ ਨਹੀਂ ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਕਮਲਨਾਥ ਨੇ ਲਿਖਿਆ ਕਿ ਮੱਧ ਪ੍ਰਦੇਸ਼ 'ਚ ਵੀ ਬੇਮੌਸਮ ਬਾਰਸ਼ ਅਤੇ ਤੂਫਾਨ ਕਾਰਨ ਅਸਮਾਨੀ ਡਿੱਗਣ ਨਾਲ 10 ਤੋਂ ਵਧ ਲੋਕਾਂ ਦੀ ਮੌਤ ਹੋਈ ਹੈ ਪਰ ਤੁਸੀਂ ਹਮਦਰਦੀ ਸਿਰਫ਼ ਗੁਜਰਾਤ ਤੱਕ ਸੀਮਿਤ? ਭਾਵੇਂ ਇੱਥੇ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਲੋਕ ਇੱਥੇ ਵੀ ਰਹਿੰਦੇ ਹਨ।ਉੱਥੇ ਹੀ ਰਾਜਸਥਾਨ 'ਚ ਵੀ ਇਸ ਕੁਦਰਤੀ ਕਹਿਰ ਦਾ ਅਸਰ ਦਿੱਸ ਰਿਹਾ ਹੈ। ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਆਪਣੇ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਅਫ਼ਸਰਾਂ ਨਾਲ ਬੈਠਕ ਬੁਲਾਈ ਹੈ। ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ। ਅਸ਼ੋਕ ਗਹਿਲੋਤ ਰਾਜ ਦੇ ਹਾਲਾਤ 'ਤੇ ਮੀਡੀਆ ਨਾਲ ਵੀ ਗੱਲ ਕਰਨਗੇ। ਇਸ ਤੋਂ ਇਲਾਵਾ ਚੋਣ ਕਮਿਸ਼ਨ ਤੋਂ ਇਜਾਜ਼ਤ ਲੈ ਕੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਜਾਵੇਗਾ।

DIsha

This news is Content Editor DIsha