‘ਅੰਨਦਾਤਾ ਦੇ ਹਿੱਤਾਂ ਨੂੰ ਸਮਰਪਿਤ ਮੋਦੀ ਸਰਕਾਰ’, ਖੇਤੀ ਕਾਨੂੰਨਾਂ ਨੂੰ ਸਮਝਾਉਣ ਲਈ ਛਪਵਾਈ ਗਈ ਬੁੱਕਲੇਟ

12/17/2020 5:51:47 PM

ਨਵੀਂ ਦਿੱਲੀ– ਤਿੰਨ ਹਫ਼ਤਿਆਂ ਤੋਂ ਜਾਰੀ ਕਿਸਾਨ ਅੰਦੋਲਨ ਦਰਮਿਆਨ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਲਈ ਮੋਦੀ ਸਰਕਾਰ ਨੇ ਇਕ ਬੁੱਕਲੇਟ ਤਿਆਰ ਕੀਤੀ ਹੈ। ਇਸ ਵਿਚ ਦੇਸ਼ ਭਰ ਦੇ ਕਿਸਾਨਾਂ ਨੂੰ ਅੰਨਦਾਤਾ ਦੱਸਿਆ ਗਿਆ ਹੈ ਅਤੇ ਬੁੱਕਲੇਟ ਦਾ ਨਾਮ ਰੱਖਿਆ ਗਿਆ ਹੈ ‘ਅੰਨਦਾਤਾ ਦੇ ਹਿੱਤਾ ਨੂੰ ਸਮਰਪਿਤ ਮੋਦੀ ਸਰਕਾਰ’। ਹਿੰਦੀ ਤੋਂ ਇਲਾਵਾ ਇਹ ਬੁੱਕਲੇਟ ਅੰਗਰੇਜੀ ’ਚ ਵੀ ਛਾਪੀ ਗਈ ਹੈ। ਅੰਗਰੇਜੀ ’ਚ ਇਸ ਦਾ ਨਾਮ 'Putting Farmers First' ਰੱਖਿਆ ਗਿਆ ਹੈ। ਕਰੀਬ 100 ਪੰਨਿਆਂ ਦੀ ਇਸ ਬੁੱਕਲੇਟ ’ਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਲਾਭ ਪਹੁੰਚੇਗਾ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਬੁੱਕਲੇਟ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਉੱਠੇ ਸਵਾਲਾਂ ਅਤੇ ਖਦਸ਼ਿਆਂ ਦਾ ਵੀ ਜਵਾਬ ਦਿੱਤਾ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਖੇਤੀ ਸੁਧਾਰ ਕਦੋਂ ਸ਼ੁਰੂ ਕੀਤੇ ਗਏ ਸਨ, ਇਨ੍ਹਾਂ ਸੁਧਾਰਾਂ ਦੀ ਲੋੜ ਕਿਉਂ ਪਈ? ਬੁੱਕਲੇਟ ’ਚ ਸਲਾਹ-ਮਸ਼ਵਰੇ ਅਤੇ ਵਿਚਾਰ ਵਟਾਂਦਰੇ ਬਾਰੇ ਦੱਸਿਆ ਗਿਆ ਹੈ ਅਤੇ ਲਾਭਕਾਰੀਆਂ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਮੋਦੀ ਸਰਕਾਰ ਜੋ ਕਦਮ ਚੁੱਕ ਰਹੀ ਹੈ, ਉਨ੍ਹਾਂ ਦਾ ਵੀ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਐੱਮ.ਐੱਸ.ਪੀ. ਜਾਰੀ ਰਹੇਗੀ, ਮੰਡੀਆਂ ਬਣੀਆਂ ਰਹਿਣਗੀਆਂ, ਇਹ ਵਿਸ਼ਵਾਸ ਵੀ ਇਸ ਬੁੱਕਲੇਟ ਰਾਹੀਂ ਕਿਸਾਨਾਂ ਨੂੰ ਦਿੱਤਾ ਗਿਆ ਹੈ। ਬੁੱਕਲੇਟ ’ਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਖੇਤੀ ਕਾਨੂੰਨ ਬਣਾਉਣ ਤੋਂ ਬਾਅਦ ਪੂਰੇ ਦੇਸ਼ ’ਚ ਕਿਤੇ ਵੀ ਇਕ ਵੀ ਮੰਡੀ ਬੰਦ ਨਹੀਂ ਹੋਈ। ਕਿਸਾਨ ਚਾਹੁਣ ਤਾਂ ਆਪਣੀ ਫਸਲ ਮੰਡੀ ’ਚ ਜਾਂ ਫਿਰ ਬਾਹਰ ਵੇਚ ਸਕਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਖੇਤੀ ਕਾਨੂੰਨ ਬਣਨ ਦੇ ਤੁਰੰਤ ਬਾਅਦ ਸਤੰਬਰ 2020 ’ਚ ਸਰਕਾਰ ਨੇ ਐੱਮ.ਐੱਸ.ਪੀ. ’ਚ ਵਾਧਾ ਕੀਤਾ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਿੱਖਾਂ ’ਤੇ ਵੀ ਇਕ ਬੁੱਕਲੇਟ ਜਾਰੀ ਕੀਤੀ ਹੈ। ਇਸ ਵਿਚ ਮੋਦੀ ਸਰਕਾਰ ਦਾ ਸਿੱਖਾਂ ਨਾਲ ਕਿੰਨਾ ਡੂੰਘਾ ਨਾਅਤਾ ਰਿਹਾ ਹੈ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬੁੱਕਲੇਟ ਦਾ ਨਾਮ ਹੈ- ‘ਪੀ.ਐੱਮ. ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸੰਬੰਧ’।

ਨੋਟ: ਇਸ ਖ਼ਬਰ ਨੂੰ ਲੈ ਕੇ ਕੁਮੈਂਟ ਬਾਕਸ ’ਚ ਦੱਸੋ ਆਪਣੀ ਰਾਏ

 

Rakesh

This news is Content Editor Rakesh