ਰੈਲੀ ''ਚ ਵਿਗੜੀ ਵਰਕਰ ਦੀ ਸਿਹਤ, PM ਮੋਦੀ ਨੇ ਭੇਜ ਦਿੱਤੀ ਆਪਣੇ ਡਾਕਟਰਾਂ ਦੀ ਟੀਮ (ਵੀਡੀਓ)

04/03/2021 4:41:44 PM

ਆਸਾਮ- ਪ੍ਰਧਾਨ ਮੰਤਰੀ ਨੇ ਆਸਾਮ 'ਚ ਅੱਜ ਯਾਨੀ ਸ਼ਨੀਵਾਰ ਨੂੰ ਚੋਣਾਵੀ ਰੈਲੀ ਕੀਤੀ। ਇਸ ਦੌਰਾਨ ਰੈਲੀ 'ਚ ਆਇਆ ਇਕ ਵਰਕਰ ਧੁੱਪ ਜ਼ਿਆਦਾ ਹੋਣ ਕਾਰਨ ਪਾਣੀ ਦੀ ਕਮੀ ਨਾਲ ਬੇਹੋਸ਼ ਹੋ ਗਿਆ। ਪੀ.ਐੱਮ. ਨੇ ਤੁਰੰਤ ਭਾਸ਼ਣ ਰੋਕ ਕੇ ਆਪਣੇ ਨਾਲ ਆਏ ਡਾਕਟਰਾਂ ਦੀ ਟੀਮ ਨੂੰ ਉਸ ਵਰਕਰ ਨੂੰ ਦੇਖਣ ਲਈ ਕਿਹਾ। ਆਸਾਮ 'ਚ ਵਿਧਾਨ ਸਭਾ ਚੋਣਾਂ ਦੇ 2 ਗੇੜ ਖ਼ਤਮ ਹੋ ਚੁੱਕਿਆ ਹੈ। 

ਇਹ ਵੀ ਪੜ੍ਹੋ : ਆਸਾਮ 'ਚ ਰੈਲੀ ਦੌਰਾਨ ਬੋਲੇ PM ਮੋਦੀ, ਅਸੀਂ ਬਿਨਾਂ ਕਿਸੇ ਭੇਦਭਾਵ ਸਾਰਿਆਂ ਲਈ ਨੀਤੀਆਂ ਬਣਾਉਂਦੇ ਹਾਂ

 

ਤੀਜੇ ਅਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਚੱਲ ਰਿਹਾ ਹੈ। ਇਸੇ ਕ੍ਰਮ 'ਚ ਪ੍ਰਧਾਨ ਮੰਤਰੀ ਤਾਮੁਲਪੁਰ 'ਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਦੋਂ ਪਾਣੀ ਦੀ ਕਮੀ ਕਾਰਨ ਇਕ ਵਰਕਰ ਬੇਹੋਸ਼ ਹੋ ਗਿਆ। ਸਭਾ 'ਚ ਹੋ ਰਹੀਆਂ ਗਤੀਵਿਧੀਆਂ 'ਤੇ ਪ੍ਰਧਾਨ ਮੰਤਰੀ ਦੀ ਨਜ਼ਰ ਪਈ ਅਤੇ ਤੁਰੰਤ ਹੀ ਉਨ੍ਹਾਂ ਨੇ ਆਪਣੇ ਨਾਲ ਗਈ ਮੈਡੀਕਲ ਟੀਮ ਨੂੰ ਉਸ ਦੀ ਦੇਖਭਾਲ ਲਈ ਭੇਜ ਦਿੱਤਾ। ਪ੍ਰਧਾਨ ਮੰਤਰੀ ਨੇ ਮੰਚ ਤੋਂ ਕਿਹਾ,''ਇਹ ਜੋ ਪੀ.ਐੱਮ.ਓ. ਦੀ ਮੈਡੀਕਲ ਟੀਮ ਹੈ, ਉਹ ਜ਼ਰਾ ਜਾਏ, ਉੱਥੇ ਇਕ ਵਰਕਰ ਨੂੰ ਪਾਣੀ ਦੀ ਘਾਟ 'ਚ ਕੁਝ ਤਕਲੀਫ਼ ਹੋਈ ਹੈ, ਤੁਰੰਤ ਉਨ੍ਹਾਂ ਦੀ ਮਦਦ ਕਰੋ। ਮੇਰੇ ਨਾਲ ਜੋ ਡਾਕਟਰ ਆਏ ਹਨ, ਜੋ ਜ਼ਰਾ ਸਾਡੇ ਸਾਥੀ ਦੀ ਮਦਦ ਕਰਨ। ਇੱਥੋਂ ਦੇ ਕੋਈ ਆਪਣੇ ਬੰਧੂ ਨੂੰ ਪਾਣੀ ਦੀ ਘਾਟ 'ਚ ਤਕਲੀਫ਼ ਹੋਈ ਹੈ।

ਨੋਟ : PM ਮੋਦੀ ਦੀ ਇਸ ਦਰਿਆਦਿਲੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha