370 ''ਤੇ ਲਾਲ ਕਿਲੇ ਤੋਂ ਬੋਲੇ ਮੋਦੀ- ਨਾ ਸਮੱਸਿਆ ਪਾਲਦੇ ਹਾਂ, ਨਾ ਟਾਲਦੇ ਹਾਂ

08/15/2019 10:54:49 AM

ਨਵੀਂ ਦਿੱਲੀ— ਦੇਸ਼ ਦੇ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਅਤੇ 35 (ਏ) ਨੂੰ ਹਟਾਉਣ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ 'ਤੇ ਤਿੰਨ ਸਵਾਲਾਂ ਰਾਹੀਂ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਸਮੱਸਿਆ ਨੂੰ ਟਾਲਦੇ ਹਾਂ ਅਤੇ ਨਾ ਪਾਲਦੇ ਹਾਂ। ਸਰਕਾਰ ਬਣਨ ਦੇ 70 ਦਿਨਾਂ ਦੇ ਅੰਦਰ 370 ਅਤੇ 35 (ਏ) ਨੂੰ ਅਸੀਂ ਹਟਾ ਦਿੱਤਾ ਅਤੇ ਸੰਸਦ ਨੇ ਇਸ ਨੂੰ 2 ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਕੰਮ 70 ਸਾਲਾਂ 'ਚ ਨਹੀਂ ਹੋਇਆ, ਉਹ 70 ਦਿਨ ਦੇ ਅੰਦਰ ਹੋਇਆ। ਮੋਦੀ ਨੇ ਕਿਹਾ,''ਰਾਜਨੀਤੀ ਦੇ ਗਲਿਆਰਿਆਂ 'ਚ, ਚੋਣਾਂ ਦੇ ਤਰਾਜੂ ਨਾਲ ਤੌਲਣ ਵਾਲੇ ਕੁਝ ਲੋਕ, 370 ਦੇ ਪੱਖ 'ਚ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ। 370 ਦੀ ਵਕਾਲਤ ਕਰਨ ਵਾਲਿਆਂ ਤੋਂ ਦੇਸ਼ ਪੁੱਛ ਰਿਹਾ ਹੈ ਕਿ ਜੇਕਰ ਇਹ ਧਾਰਾ ਇੰਨਾ ਅਹਿਮ ਸੀ ਤਾਂ ਫਿਰ 70 ਸਾਲ ਤੱਕ ਇੰਨਾ ਭਾਰੀ ਬਹੁਮਤ ਹੋਣ ਤੋਂ ਬਾਅਦ ਵੀ ਤੁਸੀਂ ਉਸ ਨੂੰ ਸਥਾਈ ਕਿਉਂ ਨਹੀਂ ਕੀਤਾ, ਅਸਥਾਈ ਕਿਉਂ ਬਣਾਏ ਰੱਖਿਆ। ਅੱਗੇ ਆਉਂਦੇ ਸਥਾਈ ਕਰ ਦਿੰਦੇ। ਤੁਸੀਂ ਵੀ ਜਾਣਦੇ ਸੀ, ਇਹ ਜੋ ਹੋਇਆ ਹੈ, ਸਹੀ ਨਹੀਂ ਹੋਇਆ ਪਰ ਸੁਧਾਰ ਕਰਨ ਦੀ ਤੁਹਾਡੇ 'ਚ ਹਿੰਮਤ ਨਹੀਂ ਸੀ। ਮੇਰੇ ਲਈ ਦੇਸ਼ ਦਾ ਭਵਿੱਖ ਸਭ ਕੁਝ ਹੈ।''

ਉਨ੍ਹਾਂ ਨੇ ਕਿਹਾ,''ਧਾਰਾ 370 ਅਤੇ 35 (ਏ) ਅਸੀਂ ਨਾ ਸਮੱਸਿਆਵਾਂ ਨੂੰ ਟਾਲਦੇ ਹਾਂ, ਨਾ ਸਮੱਸਿਆਵਾਂ ਨੂੰ ਪਾਲਦੇ ਹਾਂ। ਨਾ ਸਮੱਸਿਆਵਾਂ ਨੂੰ ਪਾਲਣ ਅਤੇ ਨਾ ਟਾਲਣ ਦਾ ਸਮਾਂ ਹੈ। ਜੋ ਕੰਮ 70 ਸਾਲ 'ਚ ਨਹੀਂ ਹੋਇਆ, ਉਹ ਨਵੀਂ ਸਰਕਾਰ ਬਣਨ ਦੇ 70 ਦਿਨਾਂ ਦੇ ਅੰਦਰ ਕੀਤਾ ਗਿਆ। ਸੰਸਦ ਦੇ ਦੋਹਾਂ ਸਦਨਾਂ ਨੇ 2 ਤਿਹਾਈ ਬਹੁਮਤ ਨਾਲ ਇਸ ਨੂੰ ਪਾਸ ਕਰ ਦਿੱਤਾ। ਹਰ ਕਿਸੇ ਦੇ ਦਿਲ 'ਚ ਇਹ ਗੱਲ ਪਈ ਸੀ ਪਰ ਸ਼ੁਰੂ ਕੌਣ ਕਰੇ, ਅੱਗੇ ਕੌਣ ਆਏ, ਸ਼ਾਇਦ ਉਸੇ ਦਾ ਇੰਤਜ਼ਾਰ ਸੀ। ਇਸ ਲਈ ਦੇਸ਼ ਵਾਸੀਆਂ ਨੇ ਮੈਨੂੰ ਇਹ ਕੰਮ ਦਿੱਤਾ। ਤੁਸੀਂ ਜੋ ਕੰਮ ਦਿੱਤਾ, ਉਸੇ ਨੂੰ ਕਰਨ ਲਈ ਆਇਆ। ਮੇਰਾ ਆਪਣਾ ਕੁਝ ਨਹੀਂ ਹੈ। ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਨੂੰ 10 ਹਫਤੇ ਵੀ ਨਹੀਂ ਹੋਏ, 10 ਹਫਤਿਆਂ ਦੇ ਅੰਦਰ ਧਾਰਾ 370, 35 (ਏ) ਦਾ ਹਟਣਾ ਸਰਦਾਰ ਵਲੱਭ ਭਾਈ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਅਹਿਮ ਕਦਮ ਹੈ।

DIsha

This news is Content Editor DIsha