''ਸ਼ਰਮਨਾਕ'' ਭਾਸ਼ਣ ਲਈ ਮੋਦੀ ''ਤੇ 72 ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਹੈ : ਅਖਿਲੇਸ਼

04/30/2019 1:07:55 PM

ਲਖਨਊ— ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਨਰਿੰਦਰ ਮੋਦੀ ਦੇ ਉਸ ਦਾਅਵੇ ਦੀ ਤਿੱਖੀ ਆਲੋਚਨਾ ਕੀਤੀ ਹੈ ਕਿ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਇਸ 'ਸ਼ਰਮਨਾਕ' ਭਾਸ਼ਣ ਲਈ ਉਨ੍ਹਾਂ 'ਤੇ 72 ਸਾਲ ਦੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਚੋਣ ਕਮਿਸ਼ਨ ਨੇ ਹਾਲ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਨੇਤਾਵਾਂ 'ਤੇ ਚੋਣ ਜ਼ਾਬਤਾ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਦੇ ਪ੍ਰਚਾਰ ਕਰਨ 'ਤੇ 72 ਘੰਟੇ ਦੀ ਰੋਕ ਲੱਗਾ ਦਿੱਤੀ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਵਿਕਾਸ ਪੁੱਛ ਰਿਹਾ ਹੈ, ਕੀ ਤੁਸੀਂ ਪ੍ਰਧਾਨ ਜੀ (ਪ੍ਰਧਾਨ ਮੰਤਰੀ) ਦਾ ਸ਼ਰਮਨਾਕ ਭਾਸ਼ਣ ਸੁਣਿਆ? 125 ਕਰੋੜ ਦੇਸ਼ ਵਾਸੀਆਂ ਦਾ ਭਰੋਸਾ ਗਵਾਉਣ ਤੋਂ ਬਾਅਦ ਹੁਣ ਉਹ 40 ਵਿਧਾਇਕਾਂ ਵਲੋਂ ਕਥਿਤ ਤੌਰ 'ਤੇ ਦਿੱਤੇ ਗਏ ਦਲ-ਬਦਲ ਦੇ ਅਨੈਤਿਕ ਭਰੋਸੇ ਦੇ ਭਰੋਸੇ ਹਨ।'' ਉਨ੍ਹਾਂ ਨੇ ਕਿਹਾ,''ਇਹ ਉਨ੍ਹਾਂ ਦੇ ਕਾਲੇ ਧਨ ਦੀ ਮਾਨਸਿਕਤਾ ਦਰਸਾਉਂਦਾ ਹੈ। ਉਨ੍ਹਾਂ 'ਤੇ 72 ਘੰਟੇ ਨਹੀਂ ਸਗੋਂ 72 ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਹੈ।''ਪੱਛਮੀ ਬੰਗਾਲ ਦੇ ਹੁਗਲੀ ਜ਼ਿਲੇ ਦੇ ਸ਼੍ਰੀਰਾਮਪੁਰ ਲੋਕ ਸਭਾ ਸੀਟ ਅਤੇ ਉੱਤਰ 24 ਪਰਗਨਾ ਦੇ ਬੈਰਕਪੁਰ ਚੋਣ ਖੇਤਰ 'ਚ ਪ੍ਰਚਾਰ ਦੌਰਾਨ ਮੋਦੀ ਨੇ ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ ਦੀ ਪ੍ਰਧਾਨਮੰਤਰੀ ਬਣਨ ਦੀਆਂ ਇੱਛਾਵਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਸੀ,''ਦੀਦੀ ਦਿੱਲੀ ਦੂਰ ਹੈ।'' ਮੋਦੀ ਨੇ ਕਿਹਾ ਸੀ,''ਦੀਦੀ ਜਦੋਂ ਚੋਣ ਨਤੀਜੇ ਆਉਣਗੇ, ਉਦੋਂ ਤੁਹਾਡੇ ਵਿਧਾਇਕ ਵੀ ਤੁਹਾਡਾ ਸਾਥ ਛੱਡ ਦੇਣਗੇ। ਤੁਹਾਡੇ 40 ਵਿਧਾਇਕ ਮੇਰੇ ਸੰਪਰਕ 'ਚ ਹਨ ਅਤੇ ਇਕ ਵਾਰ ਭਾਜਪਾ ਚੋਣਾਂ ਜਿੱਤ ਜਾਵੇ, ਤੁਹਾਡੇ ਸਾਰੇ ਵਿਧਾਇਕ ਤੁਹਾਨੂੰ ਛੱਡ ਕੇ ਦੌੜ ਜਾਣਗੇ। ਸਿਆਸੀ ਜ਼ਮੀਨ ਤੁਹਾਡੇ ਪੈਰਾਂ ਦੇ ਹੇਠੋਂ ਖਿੱਸਕ ਚੁਕੀ ਹੈ।'' ਉਨ੍ਹਾਂ ਨੇ ਕਿਹਾ ਸੀ,''ਸਿਰਫ ਕੁਝ ਸੀਟਾਂ ਦੀ ਕੀਮਤ 'ਤੇ ਦੀਦੀ ਤੁਸੀਂ ਦਿੱਲੀ ਨਹੀਂ ਪਹੁੰਚ ਸਕਦੀ। ਦਿੱਲੀ ਦੂਰ ਹੈ। ਦਿੱਲੀ ਜਾਣਾ ਤਾਂ ਬੱਸ ਬਹਾਨਾ ਹੈ। ਉਨ੍ਹਾਂ ਦਾ ਅਸਲ ਮਕਸਦ ਆਪਣੇ ਭਤੀਜੇ ਨੂੰ ਸਿਆਸੀ ਤੌਰ 'ਤੇ ਸਥਾਪਤ ਕਰਨਾ ਹੈ।'' ਤ੍ਰਿਣਮੂਲ ਕਾਂਗਰਸ ਅਗਵਾਈ ਨੇ ਤੁਰੰਤ ਪਲਟਵਾਰ ਕੀਤਾ ਅਤੇ ਪ੍ਰਧਾਨ ਮੰਤਰੀ 'ਤੇ ਖਰੀਦ ਦਾ ਦੋਸ਼ ਲਗਾਇਆ। ਨਾਲ ਹੀ ਕਿਹਾ ਕਿ ਟੀ.ਐੱਮ.ਸੀ. ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰੇਗੀ।

DIsha

This news is Content Editor DIsha