ਵਾਲ ਕੱਟਣ ਮਾਮਲਾ : ਪੀੜਤਾਂ ਦਾ ਹੋਵੇਗਾ 'ਨਾਰਕੋ ਟੈਸਟ'

10/14/2017 11:35:21 AM

ਸ਼੍ਰੀਨਗਰ— ਪੂਰੇ ਕਸ਼ਮੀਰ 'ਚ ਵਾਲ ਕੱਟਣ ਦੀਆਂ ਲਗਾਤਾਰ ਵੱਧਦੀਆਂ ਰਹੱਸਮਈ ਘਟਨਾਵਾਂ ਨੂੰ ਲੈ ਕੇ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁੱਤ ਕੱਟਣ ਦੇ ਮਾਮਲੇ 'ਚ ਪੀੜਤਾਂ ਦਾ 'ਲਾਈ ਡਿਟੇਕਸ਼ਨ ਟੈਸਟ' ਅਤੇ 'ਨਾਰਕੋ ਟੈਸਟ' ਹੋਵੇਗਾ। ਪੁਲਸ ਨੇ ਘਟਨਾਵਾਂ ਦੀ ਜਾਂਚ ਲਈ ਮਹਿਲਾ ਅਧਿਕਾਰੀ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਦਲ ਦਾ ਵੀ ਗਠਨ ਕੀਤਾ ਗਿਆ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਪੁਲਸ ਦਾ ਸਹਿਯੋਗ ਨਹੀਂ ਦੇ ਰਹੇ ਹਨ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਪੁਲਸ ਨੇ ਅਣਜਾਣ ਲੋਕਾਂ ਵੱਲੋਂ ਉਨ੍ਹਾਂ ਦਾ ਗੁੱਤ ਕੁੱਟਣ ਨੂੰ ਲੈ ਕੇ ਲੋਕਾਂ ਵੱਲੋਂ ਝੂਠੇ ਦਾਅਵਿਆਂ ਤੋਂ ਬਾਅਦ ਪੀੜਤਾਂ ਦਾ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਪੀੜਤਾਂ ਦੇ ਜਾਂ ਤਾਂ ਹੈਦਰਾਬਾਦ 'ਚ ਟੈਸਟ ਹੋਣਗੇ ਜਾਂ ਫਿਰ ਟੈਸਟਾਂ ਕਰਨ ਵਾਲੀ ਮਸ਼ੀਨਰੀ ਨੂੰ ਸ਼੍ਰੀਨਗਰ 'ਚ ਲਿਆਂਦੀ ਜਾਵੇਗੀ। ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਪੀੜਤ ਲੋਕ ਜਿਨ੍ਹਾਂ ਨੇ ਦਾਅਵੇ ਕੀਤੇ ਹਨ ਕਿ ਉਨ੍ਹਾਂ ਦੀ ਰਹੱਸਮਈ ਹਾਲਾਤਾਂ 'ਚ ਗੁੱਤ ਕੱਟੀ ਗਈ ਹੈ, ਹੁਣ ਉਨ੍ਹਾਂ ਦਾ ਸੈਂਟਰਲ ਫੋਰੇਂਸਿਕ ਲੈਬੋਟਰੀ ਹੈਦਰਾਬਾਦ 'ਚ ਟੈਸਟਾਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਫਿਰ ਟੈਸਟ ਕਰਨ ਲਈ ਮਸ਼ੀਨਰੀ ਨੂੰ ਸ਼੍ਰੀਨਗਰ 'ਚ  ਲਿਆਂਦੀ ਜਾਵੇਗੀ।