ਭਾਰੀ ਬਾਰਿਸ਼ ਤੋਂ ਬਾਅਦ ਨਾਲੇ ''ਚ ਆਇਆ ਉਫਾਨ, ਸ਼ਟਰ ਤੋੜ ਕੇ ਬਾਹਰ ਨਿਕਲੇ ਲੋਕ (ਵੀਡੀਓ)

05/31/2020 1:03:17 PM

ਮੰਡੀ-ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਕਾਫੀ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਮੰਡੀ ਜ਼ਿਲੇ ਦੇ ਕਰਸੋਗ ਕਸਬੇ ਸਥਿਤ ਬਜ਼ਾਰ 'ਚੋਂ ਹੋ ਕੇ ਲੰਘਣ ਵਾਲਾ ਇਕ ਨਾਲਾ ਉਫਾਨ (ਓਵਰਫਲੋ) ਮਾਰਨ ਲੱਗਾ, ਜਿਸ ਕਾਰਨ ਪਾਣੀ ਦੁਕਾਨਾਂ ਦੇ ਅੰਦਰ ਦਾਖਲ ਹੋਣ ਲੱਗਾ।ਇਸ ਕਾਰਨ ਕਈ ਲੋਕ ਦੁਕਾਨਾਂ 'ਚ ਫਸ ਗਏ, ਜਿਨ੍ਹਾਂ ਨੂੰ ਸਥਾਨਿਕ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਗਿਆ। ਦੇਖਦੇ ਹੀ ਦੇਖਦੇ ਨਾਲੇ 'ਚ ਬਹੁਤ ਜ਼ਿਆਦਾ ਵਹਾਅ ਹੋਣ ਲੱਗਾ। ਇਸ ਘਟਨਾ ਦਾ ਇਕ ਵੀਡੀਓ ਵੀ ਕਾਫੀ ਵਾਇਰਲ ਹੋਇਆ ਹੈ। ਵੀਡੀਓ 'ਚ ਦੇਖਿਆ ਗਿਆ ਹੈ ਕਿ ਨਾਲੇ ਦੇ ਤੇਜ਼ ਵਹਾਅ 'ਚ ਫਸੇ ਲੋਕਾਂ ਨੂੰ ਕਿਸ ਤਰ੍ਹਾਂ ਦੁਕਾਨਾਂ ਦਾ ਸ਼ਟਰ ਤੋੜ ਕੇ ਬਚਾਇਆ ਗਿਆ ਹੈ। 

ਪਹਾੜੀ ਖੇਤਰ 'ਚ ਉੱਪਰ-ਹੇਠਾ ਬਣੇ ਮਕਾਨ ਅਤੇ ਦੁਕਾਨਾਂ ਅਚਾਨਕ ਨਾਲੇ ਦੇ ਵਹਾਅ ਦੀ ਚਪੇਟ 'ਚ ਆ ਗਏ। ਨਾਲੇ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਕੰਪਲੈਕਸ ਦੇ ਹੇਠਲੇ ਪਾਸੇ ਬਣੀਆਂ ਦੁਕਾਨਾਂ 'ਚ ਬੰਦ ਸ਼ਟਰ ਦੇ ਅੰਦਰ ਲੋਕ ਫਸੇ ਰਹਿ ਗਏ। 

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ, ਬਿਲਾਸਪੁਰ, ਸਿਰਮੌਰ 'ਚ ਬੀਤੇ ਕੁਝ ਦਿਨਾਂ ਤੋਂ ਬਾਰਿਸ਼ ਅਤੇ ਬਰਫ ਡਿੱਗ ਰਹੀ ਹੈ। ਮੌਸਮ ਵਿਭਾਗ ਨੇ ਸੂਬੇ ਦੇ ਇਨ੍ਹਾਂ ਹਿੱਸਿਆਂ ਦੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

Iqbalkaur

This news is Content Editor Iqbalkaur