ਨੱਢਾ ਦੇ ਪਿਤਾ ਘਰ 'ਚ ਹੀ ਟੀ.ਵੀ. 'ਤੇ ਹੀ ਦੇਖਣਗੇ ਪੁੱਤਰ ਦੀ ਤਾਜਪੋਸ਼ੀ

01/20/2020 1:25:08 PM

ਬਿਲਾਸਪੁਰ—ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਣਨ 'ਤੇ ਬੇਟੇ ਜੇ.ਪੀ.ਨੱਢਾ (ਜਗਤ ਪ੍ਰਕਾਸ਼ ਨੱਢਾ) ਦੀ ਤਾਜਪੋਸ਼ੀ ਦੇਖਣ ਲਈ ਪਿਤਾ ਨਰਾਇਣ ਲਾਲ ਨੱਢਾ ਦਿੱਲੀ ਨਹੀਂ ਜਾ ਸਕਣਗੇ। ਸਿਹਤ ਕਾਰਨਾਂ ਕਰਕੇ ਉਹ ਘਰ 'ਚ ਹੀ ਟੀ.ਵੀ 'ਤੇ ਪੁੱਤਰ ਦੀ ਤਾਜਪੋਸ਼ੀ ਦੇਖਣਗੇ। ਪੂਰਾ ਪਰਿਵਾਰ ਇਸ ਖੁਸ਼ੀ ਦੇ ਮੌਕੇ 'ਤੇ ਦਿੱਲੀ ਪਹੁੰਚ ਗਿਆ। 

ਨਰਾਇਣ ਦਾਸ ਨੇ ਦੱਸਿਆ ਹੈ ਕਿ ਬੇਟੇ ਦਾ ਭਾਜਪਾ ਰਾਸ਼ਟਰੀ ਪ੍ਰਧਾਨ ਬਣਨਾ ਉਨ੍ਹਾਂ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਘਰ 'ਚ ਫੋਨ 'ਤੇ ਦੇਸ਼ ਭਰ ਚੋਂ ਵਧਾਈਆਂ ਦੇ ਸੁਨੇਹੇ ਆ ਰਹੇ ਹਨ ਹਾਲਾਂਕਿ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਜ਼ਿਆਦਾ ਕਿਸੇ ਨਾਲ ਮਿਲਣ ਅਤੇ ਫੋਨ 'ਤੇ ਗੱਲ ਨਹੀਂ ਕਰਨ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਦੇਖਭਾਲ ਦੇ ਲਈ ਘਰ 'ਚ ਹੀ ਨੌਕਰ ਅਤੇ ਨਰਸ ਹਨ। ਦੂਜੇ ਪਾਸੇ ਬਿਲਾਸਪੁਰ ਤੋਂ ਨੱਢਾ ਦੇ ਨਜ਼ਦੀਕੀ ਲੋਕਾਂ ਤੋਂ ਇਲਾਵਾ ਕਈ ਭਾਜਪਾ ਨੇਤਾ, ਵਰਕਰ ਦਿੱਲੀ ਪਹੁੰਚੇ ਹਨ। ਨੱਢਾ ਦਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਣਨ 'ਤੇ ਸੂਬੇ ਦੇ ਨਾਲ ਜ਼ਿਲੇ 'ਚ ਜਸ਼ਨ ਦਾ ਮਾਹੌਲ ਹੈ।

ਜੇ.ਪੀ. ਨੱਢਾ ਦੇ ਪਿਤਾ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਜਦੋਂ 2003 'ਚ ਲੋਕ ਸਭਾ ਚੋਣਾਂ 'ਚ ਨੱਢਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਉਸ ਦੌਰਾਨ ਮੈਂ ਕਿਹਾ ਸੀ ਕਿ ਦਿੱਲੀ ਜਾਣਾ ਹੈ ਤਾਂ ਜਿੱਤ ਕੇ ਦਿੱਲੀ ਜਾਓ, ਜਿਸ ਤੋਂ ਬਾਅਦ ਨੱਢਾ ਨੇ ਬਿਲਾਸਪੁਰ 'ਚ ਰਹਿ ਕੇ ਮਿਹਨਤ ਕੀਤੀ। ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਮੰਤਰੀ ਬਣੇ ਅਤੇ ਉਸ ਤੋਂ ਬਾਅਦ ਮੰਤਰੀ ਦਾ ਅਹੁਦਾ ਛੱਡ ਕੇ ਦਿੱਲੀ ਗਏ।

ਜਗਤ ਪ੍ਰਕਾਸ਼ ਨੱਢਾ ਦੇ ਜੀਵਨ 'ਚ ਵੀ ਇਸ ਤਰ੍ਹਾਂ ਦਾ ਸਮਾਂ ਆਇਆ, ਜਦੋਂ ਬਹੁਤ ਦੁਖੀ ਅਤੇ ਪਰੇਸ਼ਾਨ ਸੀ ਪਰ ਉਸ ਤੋਂ ਬਾਅਦ ਵੀ ਉਨ੍ਹਾਂ ਨੇ ਮਿਹਨਤ ਕਰਨੀ ਨਹੀਂ ਛੱਡੀ। ਬੁਰਾ ਸਮਾਂ ਹੁਣ ਪਿੱਛੇ ਰਹਿ ਗਿਆ ਹੈ, ਹੁਣ ਪਾਰਟੀ ਨੇ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਜੋ ਸਨਮਾਣ ਦਿੱਤਾ ਹੈ, ਉਸ ਤੋਂ ਅੱਜ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

Iqbalkaur

This news is Content Editor Iqbalkaur