ਗਣਤੰਤਰ ਦੀ ਮਜ਼ਬੂਤੀ ਲਈ ਲੋਕਾਂ ਨੂੰ ਸੰਵਿਧਾਨ ਬਾਰੇ ਜਾਣਨ ਦੀ ਲੋੜ: ਚੀਫ਼ ਜਸਟਿਸ

08/01/2022 11:16:00 AM

ਰਾਏਪੁਰ-  ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ.ਵੀ. ਰਮੰਨਾ ਨੇ ਕਿਹਾ ਹੈ ਕਿ ਗਣਤੰਤਰ ਸੰਵਿਧਾਨ ਵਲੋਂ ਚਲਾਇਆ ਜਾਂਦਾ ਹੈ ਪਰ ਇਹ ਉਦੋਂ ਹੀ ਮਜ਼ਬੂਤ ​​ਹੋਵੇਗਾ, ਜਦੋਂ ਇਸ ਦੇ ਨਾਗਰਿਕਾਂ ਨੂੰ ਸੰਵਿਧਾਨ ਬਾਰੇ ਪਤਾ ਲੱਗੇਗਾ। ਦਰਅਸਲ ਚੀਫ਼ ਜਸਟਿਸ ਰਮੰਨਾ, ਹਦਾਇਤੁੱਲਾ ਨੈਸ਼ਨਲ ਲਾਅ ਯੂਨੀਵਰਸਿਟੀ (ਐੱਚ.ਐੱਨ.ਐੱਲ.ਯੂ.) ਦੀ 5ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਰਮੰਨਾ ਨੇ ਕਿਹਾ ਕਿ ਦੁਖਦਾਈ ਹਕੀਕਤ ਇਹ ਹੈ ਕਿ ਸਰਵਉੱਚ ਦਸਤਾਵੇਜ਼ ਸਾਡਾ ਸੰਵਿਧਾਨ ਜੋ ਆਧੁਨਿਕ ਆਜ਼ਾਦ ਭਾਰਤ ਦੀਆਂ ਇਛਾਵਾਂ ਨੂੰ ਪਰਿਭਾਸ਼ਿਤ ਕਰਦਾ ਹੈ, ਕਾਨੂੰਨ ਦੇ ਵਿਦਿਆਰਥੀਆਂ, ਕਾਨੂੰਨੀ ਮਾਹਿਰਾਂ ਅਤੇ ਬਹੁਤ ਹੀ ਘੱਟ ਆਬਾਦੀੂੂ ਤੱਕ ਸੀਮਤ ਹੈ। ਸੰਵਿਧਾਨ ਹਰ ਨਾਗਰਿਕ ਲਈ ਹੈ ਅਤੇ ਹਰ ਵਿਅਕਤੀ ਨੂੰ ਉਸ ਦੇ ਅਧਿਕਾਰਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

ਚੀਫ਼ ਜਸਟਿਸ ਨੇ ਕਿਹਾ ਕਿ ਕਾਨੂੰਨ ਅਤੇ ਸੰਵਿਧਾਨ ਦੇ ਰਾਜ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਲਈ ਨੌਜਵਾਨਾਂ ਨੂੰ ਵੱਡੀ ਭੂਮਿਕਾ ਨਿਭਾਉਣੀ ਹੋਵੇਗੀ। ਵਿਦਿਆਰਥੀਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਸੰਵਿਧਾਨਕ ਉਪਬੰਧਾਂ ਨੂੰ ਸਰਲ ਸ਼ਬਦਾਂ ’ਚ ਸਮਝਣ ਅਤੇ ਇਸ ਦੇ ਸਿਧਾਂਤ ਨੂੰ ਮਨ ’ਚ ਵਸਾਉਣ। ਕਾਨੂੰਨੀ ਕਿੱਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਜੋ ਪਹਿਲੀ ਪੀੜ੍ਹੀ ਦੇ ਵਕੀਲ ਹਨ ਅਤੇ ਆਪਣੀ ਮਿਹਨਤ ਅਤੇ ਵਚਨਬੱਧਤਾ ਨਾਲ ਪੇਸ਼ੇ ਵਿਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ, ਉਹ ਪਰੰਪਰਾਗਤ ਢੰਗ ਨਾਲ ਨਾ ਸੋਚਣ ਸਗੋਂ ਬਾਹਰੋਂ ਸੋਚਣਾ ਸ਼ੁਰੂ ਕਰ ਦੇਣ।

ਜਸਟਿਸ ਰਮੰਨਾ ਨੇ ਕਿਹਾ ਕਿ ਵਕੀਲ ਨੂੰ ਹਰਫ਼ਨਮੌਲਾ, ਆਗੂ ਅਤੇ ਤਬਦੀਲੀ ਕਰਨ ਵਾਲਾ ਹੋਣਾ ਚਾਹੀਦਾ ਹੈ। ਗਿਆਨ ਅਤੇ ਸੂਚਨਾ ਸਭ ਤੋਂ ਵੱਡੀ ਸੰਪਤੀ ਹੈ। ਮੇਰੇ ਜੀਵਨ ਦੇ ਤਜਰਬੇ ਨੇ ਮੈਨੂੰ ਸਿਖਾਇਆ ਹੈ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਸਭ ਤੋਂ ਵਧੀਆ ਵਕੀਲ ਉਹ ਹੁੰਦੇ ਹਨ ਜੋ ਇਤਿਹਾਸ, ਰਾਜਨੀਤੀ, ਅਰਥ ਸ਼ਾਸਤਰ ਅਤੇ ਆਪਣੇ ਆਲੇ-ਦੁਆਲੇ ਦੇ ਹੋਰ ਸਮਾਜਿਕ ਅਤੇ ਵਿਗਿਆਨਕ ਵਿਕਾਸ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ।

Tanu

This news is Content Editor Tanu