ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ)

01/23/2024 2:49:38 PM

ਆਈਜ਼ੌਲ (ਭਾਸ਼ਾ)- ਮਿਆਂਮਾਰ ਦਾ ਇਕ ਫ਼ੌਜੀ ਜਹਾਜ਼ ਮੰਗਲਵਾਰ ਨੂੰ ਆਈਜ਼ੌਲ ਦੇ ਬਾਹਰੀ ਇਲਾਕੇ ਲੇਂਗਪੁਈ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਮਿਆਂਮਾਰ ਦੇ ਫ਼ੌਜੀਆਂ ਨੂੰ ਵਾਪਸ ਲੈਣ ਲਈ ਇੱਥੇ ਆਇਆ ਸੀ, ਜੋ ਨਸਲੀ ਵਿਦਰੋਹੀ ਸਮੂਹ 'ਅਰਾਕਾਨ ਆਰਮੀ' ਨਾਲ ਮੁਕਾਬਲੇ ਤੋਂ ਬਾਅਦ ਪਿਛਲੇ ਹਫ਼ਤੇ ਸਰਹੱਦ ਪਾਰ ਕਰਕੇ ਭਾਰਤ ਆ ਗਏ ਸਨ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਜਹਾਜ਼ 'ਚ 14 ਲੋਕ ਸਵਾਰ ਸਨ ਅਤੇ ਇਸ ਹਾਦਸੇ ਵਿਚ 8 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਲੇਂਗਪੁਈ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ।

ਇਹ ਵੀ ਪੜ੍ਹੋ: ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਪਾਕਿਸਤਾਨ ਨੇ ਉਗਲਿਆ ਜ਼ਹਿਰ, ਭਾਰਤ ਨੂੰ ਲੈ ਕੇ ਆਖੀ ਇਹ ਗੱਲ

 

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੇ ਟੇਬਲਟੌਪ ਰਨਵੇਅ ਤੋਂ ਅੱਗੇ ਨਿਕਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਦੇ 2 ਹਿੱਸੇ ਹੋ ਗਏ। ਉਨ੍ਹਾਂ ਕਿਹਾ ਕਿ "ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਆਉਣ ਵਾਲੀ ਅਤੇ ਜਾਣ ਵਾਲੀ ਉਡਾਣ ਸੇਵਾਵਾਂ ਕਦੋਂ ਮੁੜ ਸ਼ੁਰੂ ਹੋਣਗੀਆਂ, ਇਸ ਬਾਰੇ ਅਜੇ ਪਤਾ ਨਹੀਂ ਹੈ। ਉਮੀਦ ਹੈ ਕਿ ਸਾਰੇ ਯਾਤਰੀ ਜਲਦੀ ਤੋਂ ਜਲਦੀ ਉਡਾਣ ਭਰਨ ਸਕਣਗੇ, ਖ਼ਾਸ ਕਰਕੇ ਮੈਡੀਕਲ ਐਮਰਜੈਂਸੀ ਵਾਲੇ ਲੋਕ।"  

ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਗਮ: ਜਵਾਈ ਦੀ ਘਰ ਵਾਪਸੀ 'ਤੇ ਦੇਵੀ ਸੀਤਾ ਦੇ ਪੇਕੇ ਜਨਕਪੁਰ 'ਚ ਜਗਾਏ ਗਏ 2.5 ਲੱਖ ਦੀਵੇ

ਅਧਿਕਾਰੀਆਂ ਮੁਤਾਬਕ ਪਿਛਲੇ ਹਫ਼ਤੇ ਮਿਆਂਮਾਰ ਦੇ ਕੁੱਲ 276 ਫ਼ੌਜੀ ਮਿਜ਼ੋਰਮ 'ਚ ਦਾਖ਼ਲ ਹੋਏ ਸਨ, ਜਿਨ੍ਹਾਂ 'ਚੋਂ 184 ਨੂੰ ਸੋਮਵਾਰ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ 92 ਫ਼ੌਜੀਆਂ ਨੂੰ ਮੰਗਲਵਾਰ ਨੂੰ ਵਾਪਸ ਭੇਜਿਆ ਜਾਣਾ ਸੀ। ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਫੌਜੀਆਂ ਨੂੰ ਮਿਆਂਮਾਰ ਦੇ ਰਖਾਈਨ ਸੂਬੇ ਦੇ ਸਿਟਵੇ ਲੈ ਕੇ ਜਾਣ ਵਾਲਾ ਸੀ। ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਅਯੁੱਧਿਆ 'ਚ ਹੋਈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ; ਜਾਣੋ ਕੀ ਕਹਿ ਰਿਹੈ ਵਿਦੇਸ਼ੀ ਮੀਡੀਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry