ਮੇਰੀ ਸ਼ਕਤੀ, ਮੇਰੀ ਦਾਦੀ ਹੈ : ਰਾਹੁਲ ਗਾਂਧੀ

10/31/2023 12:11:47 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਦਾਦੀ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ 'ਤੇ ਮੰਗਲਵਾਰ ਨੂੰ ਇਕ ਭਾਵੁਕ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸ਼ਕਤੀ ਉਨ੍ਹਾਂ ਦੀ ਦਾਦੀ ਹੈ। ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਰਾਹੁਲ ਗਾਂਧੀ ਨੇ 'ਸ਼ਕਤੀ ਸਥਾਨ' ਪਹੁੰਚ ਕੇ ਇੰਦਰਾ ਗਾਂਧੀ ਦੀ ਸਮਾਧੀ 'ਤੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਰੀਬ ਚਾਰ ਦਹਾਕੇ ਪੁਰਾਣਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਉਹ ਆਪਣੀ ਦਾਦੀ ਦੀ ਮ੍ਰਿਤਕ ਦੇਹ ਕੋਲ ਖੜ੍ਹੇ ਹੋ ਕੇ ਰੋਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ 1984 ਦਾ ਹੈ ਅਤੇ ਉਸ ਸਮੇਂ ਰਾਹੁਲ ਗਾਂਧੀ 14 ਸਾਲ ਦੇ ਸਨ।

 

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਮੇਰੀ ਸ਼ਕਤੀ, ਮੇਰੀ ਦਾਦੀ! ਜਿਸ ਭਾਰਤ ਲਈ ਤੁਸੀਂ ਆਪਣਾ ਬਲੀਦਾਨ ਦਿੱਤਾ, ਉਸ ਦੀ ਹਮੇਸ਼ਾ ਰੱਖਿਆ ਕਰਾਂਗਾ। ਤੁਹਾਡੀਆਂ ਯਾਦਾਂ ਹਮੇਸ਼ਾ ਨਾਲ ਹਨ, ਦਿਲ 'ਚ।'' ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ 19 ਨਵੰਬਰ, 1917 ਨੂੰ ਪ੍ਰਯਾਗਰਾਜ 'ਚ ਹੋਇਆ ਸੀ। ਉਹ ਜਨਵਰੀ 1966 ਤੋਂ ਮਾਰਚ 1977 ਤੱਕ ਪ੍ਰਧਾਨ ਮੰਤਰੀ ਰਹੀ। ਇਸ ਤੋਂ ਬਾਅਦ 1980 'ਚ ਉਹ ਮੁੜ ਪ੍ਰਧਾਨ ਮੰਤਰੀ ਬਣੀ। ਉਨ੍ਹਾਂ ਦਾ 31 ਅਕਤੂਬਰ 1984 ਨੂੰ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਕਤਲ ਕਰ ਦਿੱਤਾ ਸੀ। ਰਾਹੁਲ ਗਾਂਧੀ ਨੇ ਸਰਦਾਰ ਵਲੱਭ ਭਾਈ ਪਟੇਲ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ,''ਮਹਾਨ ਸੁਤੰਤਰਤਾ ਸੈਨਾਨੀ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵਲੱਭ ਭਾਈ ਪਟੇਲ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਕੋਟਿ-ਕੋਟਿ ਨਮਨ। ਭਾਰਤ ਨੂੰ ਜੋੜਨ, ਪੂਰੇ ਦੇਸ਼ ਨੂੰ ਇਕ ਸੂਤਰ 'ਚ ਬੰਨ੍ਹਣ ਦੀ ਪ੍ਰੇਰਨਾ ਸਰਦਾਰ ਪਟੇਲ ਤੋਂ ਹੀ ਮਿਲਦੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha