ਮੈਡਮ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੂੰ ਦੂਜੇ ਬੱਚਿਆਂ ਤੋਂ ਮਰਵਾਈਆਂ ਚਪੇੜਾਂ, ਭਖਿਆ ਮਾਮਲਾ

08/26/2023 2:55:47 PM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਖੇਤਰ ਦੇ ਇਕ ਪ੍ਰਾਈਵੇਟ ਸਕੂਲ 'ਚ ਵਿਦਿਆਰਥੀ ਨੂੰ ਅਧਿਆਪਿਕਾ ਵੱਲੋਂ ਦੂਜੇ ਵਿਦਿਆਰਥੀਆਂ ਕੋਲੋਂ ਚਪੇੜਾਂ ਮਰਵਾਉਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅਧਿਆਪਿਕਾ ਦੀ ਇਸ ਕਰਤੂਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਮਹਿਲਾ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਹੈ। ਪੁਲਸ ਨੇ ਬੱਚੇ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੰਸੂਰਪੁਰ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਮ. ਮੁਜ਼ੱਫਰਨਗਰ ਅਰਵਿੰਦ ਮੱਲੱਪਾ ਬੰਗਾੜੀ ਨੇ ਪੁਲਸ ਕਾਰਵਾਈ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ– ਫਲਾਈਟ 'ਚ ਬੰਬ ਹੈ!... ਮੁੰਬਈ ਪੁਲਸ ਨੂੰ 10 ਸਾਲਾ ਬੱਚੇ ਦੀ ਕਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ

ਇਹ ਵੀ ਪੜ੍ਹੋ– ਕੇਰਲ 'ਚ ਵਾਪਰਿਆ ਭਿਆਨਕ ਹਾਦਸਾ, ਡੂੰਘੀ ਖੱਡ 'ਚ ਜੀਪ ਡਿੱਗਣ ਕਾਰਨ 9 ਲੋਕਾਂ ਦੀ ਦਰਦਨਾਕ ਮੌਤ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਡੀ.ਐੱਮ. ਮੁਜ਼ੱਫਰਨਗਰ ਅਰਵਿੰਦ ਮੱਲੱਪਾ ਬੰਗਾੜੀ ਨੇ ਇਸ ਮਾਮਲੇ ਨੂੰ ਨੋਟਿਸ 'ਚ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਜਾਂਚ ਅਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਡੀ.ਐੱਮ. ਨੇ ਦੱਸਿਆ ਕਿ ਇਸ ਮਾਮਲੇ 'ਚ ਮੰਸੂਰਪੁਰ ਥਾਣਾ ਪੁਲਸ ਨੇ ਬੱਚੇ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਧਾਰਾ 223 ਅਤੇ 504 ਤਹਿਤ ਐਕਸ਼ਨ ਲਿਆ ਹੈ। ਡੀ.ਐੱਮ. ਮੁਜ਼ੱਫਰਨਗਰ ਨੇ ਕਿਹਾ ਕਿ ਇਸ ਮਾਮਲੇ 'ਚ ਸਖਤੀ ਨਾਲ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੀ ਬੱਚੇ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਬਾਲ ਕਲਿਆਣ ਕਮੇਟੀ 'ਚ ਕਾਊਂਸਲਿੰਗ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

 

ਇਹ ਵੀ ਪੜ੍ਹੋ– ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਇਹ ਵਾਇਰਲ ਵੀਡੀਓ ਮੁਜ਼ੱਫਰਨਗਰ ਜ਼ਿਲ੍ਹੇ ਦੇ ਮੰਸੂਰਪੁਰ ਥਾਣੇ ਖੇਤਰ ਦੇ ਇਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ। ਅਜਿਹਾ ਦੋਸ਼ ਹੈ ਕਿ ਸਕੂਲ ਦੀ ਪਹਿਲੀ ਜਮਾਤ 'ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੂੰ ਸ਼ੁੱਕਰਵਾਰ ਨੂੰ ਉਸਦੀ ਅਧਿਆਪਿਕਾ ਦੇ ਆਦੇਸ਼ 'ਤੇ ਉਸਦੀ ਜਮਾਤ ਦੇ ਦੂਜੇ ਵਿਦਿਆਰਥੀਆਂ ਵੱਲੋਂ ਚਪੇੜਾਂ ਮਰਵਾਈਆਂ ਗਈਆਂ। ਇਹ ਵੀ ਦੋਸ਼ ਹੈ ਕਿ ਵੀਡੀਓ 'ਚ ਇਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਗਈਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ ਨੋਟਿਸ ਲੈਂਦੇ ਹੋਏ ਪੁਲਸ ਅਧਿਕਾਰੀ ਰਵੀ ਸ਼ੰਕਰ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਪਹਿਲੇ ਨਜ਼ਰ 'ਚ ਇਹ ਸਾਹਮਣੇ ਆਇਆ ਹੈ ਕਿ ਸਕੂਲ ਦਾ ਕੰਮ ਪੂਰਾ ਨਾ ਕਰਨ 'ਤੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਜਾ ਰਹੀਹੈ ਅਤੇ ਵੀਡੀਓ 'ਚ ਕੋਈ ਇਤਰਾਜ਼ਯੋਗ ਗੱਲ ਨਹੀਂ ਆਖੀ ਗਈ।

ਇਹ ਵੀ ਪੜ੍ਹੋ– ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ

ਪੜ੍ਹੋ ਇਸ ਮਾਮਲੇ 'ਚ ਰਾਹੁਲ ਗਾਂਧੀ ਤੋਂ ਲੈ ਕੇ ਕੁਮਾਰ ਵਿਸ਼ਵਾਸ ਨੇ ਕੀ ਕਿਹਾ

 

 

Rakesh

This news is Content Editor Rakesh