ਦਿੱਲੀ : ਜਾਮਾ ਮਸਜਿਦ ’ਚ ਲੋਕਾਂ ਨੇ ਅਦਾ ਕੀਤੀ ਨਮਾਜ਼, ਇਕ-ਦੂਜੇ ਨੂੰ ਗਲ ਲੱਗ ਕਿਹਾ- ਈਦ ਮੁਬਾਰਕ

05/03/2022 1:01:34 PM

ਨਵੀਂ ਦਿੱਲੀ- ਕੋਵਿਡ-19 ਗਲੋਬਲ ਮਹਾਮਾਰੀ ਸਬੰਧੀ ਪਾਬੰਦੀਆਂ ’ਚ ਛੋਟ ਨਾਲ ਹੀ ਦੋ ਸਾਲ ਬਾਅਦ ਜਾਮਾ ਮਸਜਿਦ ਅਤੇ ਫਤਿਹਪੁਰੀ ਮਸਜਿਦ ਸਮੇਤ ਦਿੱਲੀ ਦੀਆਂ ਕਈਆਂ ਮਸਜਿਦਾਂ ’ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਕੋਵਿਡ-19 ਦੇ ਮਾਮਲੇ ਘੱਟ ਹੋਣ ਮਗਰੋਂ ਸਰਕਾਰ ਨੇ ਪਾਬੰਦੀਆਂ ’ਚ ਛੋਟ ਦਿੱਤੀ ਹੈ। ਭਿਆਨਕ ਗਰਮੀ ਨੂੰ ਵੇਖਦੇ ਹੋਏ ਮਸਜਿਦਾਂ ’ਚ ਸਵੇਰੇ ਈਦ ਦੀ ਨਮਾਜ਼ ਦੇ ਸਮੇਂ ’ਚ ਬਦਲਾਅ ਕੀਤਾ ਗਿਆ।

ਇਹ ਵੀ ਪੜ੍ਹੋ- ਈਦ ਤੋਂ ਪਹਿਲਾਂ ਜੋਧਪੁਰ ’ਚ ਹਿੰਸਕ ਝੜਪ; ਜੰਮ ਕੇ ਚੱਲੇ ਇੱਟਾਂ-ਪੱਥਰ, ਇੰਟਰਨੈੱਟ ਸੇਵਾਵਾਂ ਠੱਪ

ਨਮਾਜ਼ ਸ਼ਾਂਤੀਪੂਰਨ ਤਰੀਕੇ ਨਾਲ ਅਦਾ ਹੋ ਸਕੇ, ਇਸ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਦਿੱਲੀ ਪੁਲਸ ਨੇ ਕਿਹਾ ਕਿ ਉਸ ਨੇ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ- ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ‘ਕੁਰਾਨ ਸ਼ਰੀਫ’, ਪੀੜ੍ਹੀਆਂ ਤੋਂ ਸੰਭਾਲ ਰਿਹਾ ਇਕ ਪਰਿਵਾਰ

 

ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਇਕ-ਦੂਜੇ ਦੇ ਗਲ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਕਿਹਾ ਕਿ ਈਦ ਦੀ ਨਮਾਜ਼ ਸੂਰਜ ਚੜ੍ਹਨ ਤੋਂ ਬਾਅਦ ਸਵੇਰੇ 8 ਤੋਂ 9 ਵਜੇ ਦਰਮਿਆਨ ਅਦਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: SC ਦਾ ਵੱਡਾ ਫ਼ੈਸਲਾ- ਕੋਰੋਨਾ ਟੀਕਾ ਲਗਵਾਉਣ ਲਈ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ

ਇਸ ਵਾਰ ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਅਸੀਂ ਨਮਾਜ਼ ਥੋੜ੍ਹੀ ਪਹਿਲਾਂ ਅਦਾ ਕੀਤੀ। ਕੋਵਿਡ-19 ਸਬੰਧੀ ਪਾਬੰਦੀਆਂ ਕਾਰਨ ਪਿਛਲੇ ਦੋ ਸਾਲਾਂ ਤੋਂ ਲੋਕ ਈਦ ’ਤੇ ਘਰ ’ਚ ਹੀ ਨਮਾਜ਼ ਅਦਾ ਕਰ ਰਹੇ ਸਨ, ਕਿਉਂਕਿ ਧਾਰਮਿਕ ਸਥਲ ਬੰਦ ਸਨ। ਇਸ ਦਰਮਿਆਨ ਦਿੱਲੀ ਪੁਲਸ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ- 15 ਸਾਲ ਤੋਂ 3 ਪ੍ਰੇਮਿਕਾਵਾਂ ਨਾਲ ਲਿਵ-ਇਨ ’ਚ ਰਹਿ ਰਿਹਾ ਸੀ ਸ਼ਖਸ, ਹੁਣ ਤਿੰਨਾਂ ਨਾਲ ਲਏ ਸੱਤ ਫੇਰੇ

ਓਧਰ ਪੁਲਸ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਕਿਹਾ ਕਿ ਅਸੀਂ ਜ਼ਿਲ੍ਹੇ ਭਰ ’ਚ ਉੱਚਿਤ ਸੁਰੱਖਿਆ ਵਿਵਸਥਾ ਕੀਤੀ ਹੈ। ਸਾਰੇ ਖੇਤਰਾਂ ’ਚ ਅਮਨ-ਚੈਨ ਕਾਇਮ ਰੱਖਣ ਲਈ ਹਮੇਸ਼ਾ ਵਾਂਗ ਅਮਨ ਕਮੇਟੀ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਪੁਲਸ ਨੇ ਕਿਹਾ ਕਿ ਵੱਖ-ਵੱਖ ਮਸਜਿਦਾਂ ਦੇ ਕੰਪਲੈਕਸਾਂ ’ਚ ਪੈਦਲ ਅਤੇ ਮੋਟਰਸਾਈਕਲ ’ਤੇ ਗਸ਼ਤ ਕੀਤੀ ਗਈ ਅਤੇ ਮੌਲਵੀਆਂ ਨੂੰ ਲਾਊਡਸਪੀਕਰਾਂ ਦੇ ਇਸਤੇਮਾਲ ’ਤੇ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ ਗਿਆ। 

ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ


Tanu

This news is Content Editor Tanu