ਹੋਟਲ ਦੇ ਕਮਰੇ ''ਚ ਹਮਲੇ ਦੀ ਸ਼ਿਕਾਰ ਹੋਈ ਔਰਤ ਨੇ ਲਗਾਇਆ ਸਮੂਹਿਕ ਜਬਰ ਜ਼ਿਨਾਹ ਦਾ ਦੋਸ਼

01/12/2024 3:54:08 PM

ਹੰਗਲ (ਵਾਰਤਾ)- ਕਰਨਾਟਕ ਦੇ ਹੰਗਲ ਸਥਿਤ ਇਕ ਹੋਟਲ ਦੇ ਕਮਰੇ 'ਚ ਹਮਲੇ ਦੀ ਸ਼ਿਕਾਰ ਔਰਤ ਨੇ ਹਮਲਾਵਰਾਂ 'ਤੇ ਸਮੂਹਿਕ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਸ਼ੁਰੂ 'ਚ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਪਰ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਸਮੂਹਿਕ ਜਬਰ ਜ਼ਿਨਾਹ ਬਾਰੇ ਖ਼ੁਲਾਸਾ ਕੀਤਾ। ਇਸ ਤੋਂ ਬਾਅਦ ਕਾਨੂੰਨੀ ਏਜੰਸੀ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 (ਡੀ) ਲਾਗੂ ਕਰਨ ਲਈ ਮਜ਼ਬੂਰ ਹੋਣਾ ਪਿਆ। ਇਹ ਧਾਰਾ ਸਮੂਹਿਕ ਜਬਰ ਜ਼ਿਨਾਹ ਨਾਲ ਸੰਬੰਧਤ ਹੈ। ਪੀੜਤਾ ਨੇ ਵੀਰਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਦੋਸ਼ੀਆਂ ਵਲੋਂ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਸਮੇਤ ਆਪਬੀਤੀ ਦੱਸੀ।

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਪੀੜਤਾ ਅਤੇ ਉਸ ਦੇ ਹਿੰਦੂ ਪੁਰਸ਼ ਸਾਥੀ 'ਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੋਟਲ ਦੇ ਕਮਰੇ ਤੋਂ ਬਾਹਰ ਖਿੱਚ ਲਿਆ ਅਤੇ ਉਨ੍ਹਾਂ ਦੀ ਮੋਟਰਸਾਈਕਲ 'ਤੇ ਇਕ ਵੱਖ ਇਲਾਕੇ 'ਚ ਲੈ ਗਏ ਅਤੇ ਜੰਗਲ 'ਚ ਵੱਖ-ਵੱਖ ਥਾਵਾਂ 'ਤੇ ਜਬਰ ਜ਼ਿਨਾਹ ਸਮੇਤ ਕਈ ਜਿਨਸੀ ਸ਼ੋਸ਼ਣ ਕੀਤੇ ਗਏ। ਪੀੜਤਾ ਨੇ ਦੋਸ਼ ਲਗਾਇਆ ਕਿ ਭਿਆਨ ਯੌਨ ਹਮਲਿਆਂ ਤੋਂ ਬਾਅਦ ਤਿੰਨ ਲੋਕਾਂ ਨੇ ਉਸ ਨੂੰ ਇਕ ਕਾਰ 'ਚ ਜ਼ਬਰਦਸਤੀ ਬਿਠਾਇਆ, ਜਿੱਥੇ ਡਰਾਈਵਰ ਨੇ ਵੀ ਉਸ ਨਾਲ ਜਬਰ ਜ਼ਿਨਾਹ ਕੀਤਾ। ਇਸ ਤੋਂ ਬਾਅਦ ਦੋਸ਼ੀ ਵਿਅਕਤੀ ਉਸ ਨੂੰ ਸੜਕ 'ਤੇ ਲੈ ਗਏ ਅਤੇ ਉਸ ਨੂੰ ਆਪਣੇ ਗ੍ਰਹਿ ਨਗਰ ਵਾਪਸ ਜਾਣ ਲਈ ਬੱਸ 'ਚ ਚੜ੍ਹਨ ਲਈ ਮਜ਼ਬੂਰ ਕੀਤਾ। ਪੀੜਤਾ ਨੇ ਮੁੱਖ ਦੋਸ਼ੀਆਂ 'ਚੋਂ ਇਕ ਦੀ ਪਛਾਣ ਆਫਤਾਬ ਵਜੋਂ ਕੀਤੀ ਹੈ, ਜਦੋਂ ਕਿ ਹੋਰ ਲੋਕਾਂ ਬਾਰੇ ਜਾਣਨ ਤੋਂ ਇਨਕਾਰ ਕੀਤਾ ਹੈ ਪਰ ਇਹ ਦਾਅਵਾ ਕੀਤਾ ਹੈ ਕਿ ਉਹ ਹਮਲੇ ਦੀ ਵੀਡੀਓ ਰਿਕਾਰਡਿੰਗ ਤੋਂ ਉਨ੍ਹਾਂ ਨੂੰ ਪਛਾਣ ਸਕਦੀ ਹੈ। ਦੋਸ਼ੀਆਂ ਨੇ ਹੋਟਲ ਦੇ ਕਮਰੇ 'ਚ ਪੀੜਤਾਂ 'ਤੇ ਹੋਏ ਪੂਰੇ ਹਮਲੇ ਦੀ ਵੀਡੀਓਗ੍ਰਾਫ਼ੀ ਕੀਤੀ ਸੀ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha