ਜਾਮਾ ਮਸਜਿਦ ''ਚ ਅਦਾ ਕੀਤੀ ਗਈ ਈਦ ਦੀ ਨਮਾਜ਼, ਇਕ-ਦੂਜੇ ਨੂੰ ਗਲ਼ ਲਾ ਕਿਹਾ- ''ਈਦ ਮੁਬਾਰਕ''

04/22/2023 12:31:07 PM

ਨਵੀਂ ਦਿੱਲੀ- ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ 'ਤੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉੱਲ-ਫਿਤਰ ਮਨਾਈ ਜਾ ਰਹੀ ਹੈ। ਈਦ ਮੌਕੇ ਦੇਸ਼ ਭਰ ਦੀਆਂ ਮਸਜਿਦਾਂ 'ਚ ਰੌਣਕਾਂ ਲੱਗੀਆਂ ਹਨ। ਨਮਾਜ਼ ਅਦਾ ਕਰਨ ਲਈ ਦਿੱਲੀ ਸਥਿਤ ਜਾਮਾ ਮਸਜਿਦ 'ਚ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਈਦ ਦੇ ਮੁਬਾਰਕ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਸ ਤੋਂ ਬਾਅਦ ਇਕ-ਦੂਜੇ ਨੂੰ ਗਲ਼ ਲਾ ਕੇ ਈਦ ਮੁਬਾਰਕ ਕਿਹਾ। 

ਇਹ ਵੀ ਪੜ੍ਹੋ- PM ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ- 'ਈਦ ਮੁਬਾਰਕ'

ਦੱਸ ਦੇਈਏ ਕਿ ਇਸਲਾਮਿਕ ਕਲੰਡਰ ਮੁਤਾਬਕ ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋਣ ਮਗਰੋਂ ਈਦ-ਉੱਲ-ਫਿਰਤ ਮਨਾਈ ਜਾਂਦੀ ਹੈ, ਜਿਸ ਦੀ ਸ਼ੁਰੂਆਤ ਸਵੇਰੇ ਨਮਾਜ਼ ਨਾਲ ਹੋ ਜਾਂਦੀ ਹੈ। ਸਵੇਰੇ-ਸਵੇਰੇ ਹੀ ਨਮਾਜ਼ ਅਦਾ ਕਰਨ ਲਈ ਮਸਜਿਦਾਂ ਵਿਚ ਲੋਕਾਂ ਦੀ ਭੀੜ ਉਮੜ ਪਈ। ਰਮਜ਼ਾਨ ਦੀ ਸ਼ੁਰੂਆਤ ਪਿਛਲੇ ਮਹੀਨੇ 24 ਮਾਰਚ ਨੂੰ ਹੋਈ ਸੀ। 24 ਮਾਰਚ ਤੋਂ ਸ਼ੁਰੂ ਹੋਏ ਰਮਜ਼ਾਨ ਮਹੀਨੇ ਦਾ ਆਖ਼ਰੀ ਜੁਮਾ 21 ਅਪ੍ਰੈਲ ਨੂੰ ਸੀ। ਜੁਮੇ ਦੇ ਦਿਨ ਅਲਵਿਦਾ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਅਤੀਕ-ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ, ਅੱਤਵਾਦੀ ਸੰਗਠਨ ਅਲਕਾਇਦਾ ਦੀ ਧਮਕੀ

ਸੋਸ਼ਲ ਮੀਡੀਆ 'ਤੇ ਦੇਰ ਰਾਤ ਤੋਂ ਮੁਬਾਰਕਬਾਦ ਦਾ ਦੌਰ ਚੱਲ ਰਿਹਾ ਹੈ। ਦਿੱਲੀ ਦੇ ਨਾਲ ਹੀ ਦੇਸ਼ ਦੇ ਹੋਰ ਸ਼ਹਿਰਾਂ, ਪਿੰਡਾਂ ਵਿਚ ਮਸਜਿਦ, ਈਦਗਾਹ ਵਿਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਈਦ ਦੀ ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਨੇ ਸਾਰੇ ਗਿਲੇ-ਸ਼ਿਕਵੇ ਭੁੱਲਾ ਕੇ ਇਕ-ਦੂਜੇ ਨੂੰ ਗਲ਼ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਈਦ ਮੁਬਾਰਕ ਕਿਹਾ ਗਿਆ।

ਇਹ ਵੀ ਪੜ੍ਹੋ- ਅਲੀ ਮੁਹੰਮਦ ਦੇ ਬਣਾਏ ਲੱਕੜ ਦੇ ਭਾਂਡਿਆਂ ਨੇ ਖੱਟੀ ਪ੍ਰਸਿੱਧੀ, ਵਿਦੇਸ਼ਾਂ 'ਚ ਹੋਣ ਲੱਗੀ ਡਿਮਾਂਡ

ਦਿੱਲੀ ਦੀ ਜਾਮਾ ਮਸਜਿਦ ਵਿਚ ਈਦ ਮੌਕੇ ਖ਼ਾਸ ਨਮਾਜ਼ ਅਦਾ ਕੀਤੀ ਜਾਂਦੀ ਹੈ। ਖ਼ੁਦਾ ਦੀ ਇਬਾਦਤ ਵਿਚ ਸ਼ਨੀਵਾਰ ਨੂੰ ਜਾਮਾ ਮਸਜਿਦ 'ਚ ਹਜ਼ਾਰਾਂ ਸਿਰ ਇਕ ਸਾਥ ਝੁੱਕੇ। ਹਰ ਸਾਲ ਦਿੱਲੀ ਦੀ ਜਾਮਾ ਮਸਜਿਦ ਤੋਂ ਈਦ 'ਤੇ ਬੇਹੱਦ ਖੂਬਸੂਰਤ ਸਾਹਮਣੇ ਆਉਂਦੀਆਂ ਹਨ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੇਸ਼ ਵਿਚ ਸ਼ਾਂਤੀ ਅਤੇ ਅਮਨ ਚੈਨ ਬਣੇ ਰਹਿਣ ਦੀ ਦੁਆ ਅਤੇ ਪੈਗੰਬਰ ਹਜ਼ਰਤ ਮੁਹੰਮਦ ਦੀਆਂ ਹਿਦਾਇਤਾਂ 'ਤੇ ਅਮਲ ਕਰਨ ਦਾ ਵਾਅਦਾ ਕੀਤਾ। 

ਇਹ ਵੀ ਪੜ੍ਹੋ- ਸੀਰਤ ਦੀ PM ਮੋਦੀ ਨੂੰ ਅਪੀਲ 'ਤੇ ਫੌਰੀ ਐਕਸ਼ਨ, ਸਕੂਲ ਨੂੰ ਨਵਾਂ ਰੂਪ ਦੇਣ ਦਾ ਕੰਮ ਹੋਇਆ ਸ਼ੁਰੂ


 

Tanu

This news is Content Editor Tanu