ਕਸ਼ਮੀਰ ਦੀਆਂ ਔਰਤਾਂ ਘਰਾਂ ’ਚ ਹੀ ਉਗਾ ਰਹੀਆਂ ਖੁੰਬਾਂ, ਲਿਖ ਰਹੀਆਂ ਸਫ਼ਲਤਾ ਦੀ ਨਵੀਂ ਕਹਾਣੀ

12/05/2022 5:37:42 PM

ਬਾਰਾਮੂਲਾ- ਭਾਰਤ-ਪਾਕਿਸਤਾਨ ਕੰਟਰੋਲ ਰੇਖਾ ਨਾਲ ਲੱਗਦੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ’ਚ ਰਹਿਣ ਵਾਲੀਆਂ ਔਰਤਾਂ ਦਾ ਇਕ ਸਮੂਹ ਆਪਣੇ ਘਰਾਂ ’ਚ ਖੁੰਬਾਂ ਉਗਾ ਕੇ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਜ਼ਰੀਏ ਆਪਣੀ ਸਿੱਖਿਆ ਅਤੇ ਹੋਰ ਲੋੜਾਂ ਪੂਰੀਆਂ ਕਰ ਕੇ ਸਫ਼ਲਤਾ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਜੇਹਲਮ ਦਰਿਆ ਦੇ ਕੰਢੇ ਸਥਿਤ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਨੇ ਲਗਭਗ ਦੋ ਸਾਲ ਪਹਿਲਾਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) ਦੇ ਨਾਲ ਇਕ ਵਰਟੀਕਲ ਫਾਰਮਿੰਗ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਪਹਿਲਕਦਮੀ ਰੰਗ ਲਿਆ ਰਹੀ ਹੈ।

ਇਹ ਵੀ ਪੜ੍ਹੋ- ਕਿੱਤਾ ਖੇਤੀਬਾੜੀ: ਪੁਲਸ ਦੀ ਨੌਕਰੀ ਛੱਡ ਸ਼ੁਰੂ ਕੀਤੀ ਸਫ਼ੈਦ ਚੰਦਨ ਦੀ ਖੇਤੀ, ਹੋਵੇਗੀ 2 ਕਰੋੜ ਦੀ ਕਮਾਈ

ਮਹਿਲਾ ਉੱਦਮੀ ਨੂੰ ਮਿਲਦਾ 15,000 ਸਹਾਇਤਾ ਫੰਡ

ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਸ ਜ਼ਿਲ੍ਹੇ ਵਿਚ ਖੁੰਬਾਂ ਦੀ ਕਾਸ਼ਤ ਲਈ 88 ਗਰੁੱਪ ਹਨ, ਜਿਨ੍ਹਾਂ ਵਿਚੋਂ 22 ਔਰਤਾਂ ਹੁਣ ਤੱਕ ਜੁੜ ਹੋਈਆਂ ਹਨ। ਇਸ ਦਾ ਉਦੇਸ਼ ਔਰਤਾਂ ਨੂੰ ਉਨ੍ਹਾਂ ਦੇ ਘਰ ’ਚ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਹੈ, ਜਿੱਥੇ ਉਹ ਆਪਣਾ ਜ਼ਿਆਦਾਤਰ ਸਮਾਂ ਬਿਤਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਮਹਿਲਾ ਉੱਦਮੀ ਨੂੰ 15,000 ਰੁਪਏ ਦੀ ਸ਼ੁਰੂਆਤੀ ਸਹਾਇਤਾ ਫੰਡ ਅਤੇ 'ਸਪੌਨ' ਵਜੋਂ ਜਾਣੇ ਜਾਂਦੇ ਖੁੰਬਾਂ ਦੇ ਬੀਜ ਦੇ 100 ਥੈਲੇ ਮੁਹੱਈਆ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ- 13 ਸਾਲਾ ਬੱਚੇ ਦੇ ਢਿੱਡ ’ਚੋਂ ਨਿਕਲਿਆ 13 ਕਿਲੋਗ੍ਰਾਮ ਦਾ ਟਿਊਮਰ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ

ਇਸ ਪਹਿਲਕਦਮੀ ਤੋਂ ਹੋਰ ਔਰਤਾਂ ਅੱਗੇ ਆਉਣ ਲਈ ਉਤਸ਼ਾਹਿਤ 

ਇਨ੍ਹਾਂ ਸਮੂਹਾਂ ਦੀਆਂ ਸਫ਼ਲਤਾ ਦੀ ਕਹਾਣੀ ਹੋਰ ਔਰਤਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ ਅਤੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਹ ਪਹਿਲਕਦਮੀ ਪੇਂਡੂ ਕਸ਼ਮੀਰੀ ਭਾਈਚਾਰੇ ਵਿਚ ਰੂੜ੍ਹੀਵਾਦ ਸੋਚ ਨੂੰ ਤੋੜਨ ਵਿਚ ਮਦਦ ਕਰ ਰਹੀ ਹੈ, ਜਿੱਥੇ ਔਰਤਾਂ ਨੂੰ ਆਮ ਤੌਰ 'ਤੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਸ਼ਹਿਰ ਦੇ ਫਤਿਹਪੁਰਾ ਇਲਾਕੇ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਕੁਲਸੂਮ ਮਜੀਦ ਇਸ ਪਹਿਲਕਦਮੀ 'ਤੇ ਕੰਮ ਕਰਨ ਵਾਲੀਆਂ ਮਹਿਲਾ ਉੱਦਮੀਆਂ ’ਚੋਂ ਇਕ ਹੈ। ਮਜੀਦ ਨੇ ਕਿਹਾ, ''ਮੇਰੀ ਅਤੇ ਮੇਰੇ ਭੈਣ-ਭਰਾਵਾਂ ਦੀ ਪੜ੍ਹਾਈ 'ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ।

ਮਾਂ-ਧੀ ਦੀ ਜੋੜੀ ਨੇ ਘਰ ’ਚ ਉਗਾਈਆਂ ਖੁੰਬਾਂ-

ਜਦੋਂ ਸਾਨੂੰ ਇਸ ਪਹਿਲਕਦਮੀ ਬਾਰੇ ਪਤਾ ਲੱਗਾ, ਤਾਂ ਮੈਂ ਅਤੇ ਮੇਰੀ ਮਾਂ ਨੇ ਘਰ ਵਿਚ ਖੁੰਬਾਂ ਉਗਾਉਣ ਅਤੇ ਸਥਾਨਕ ਬਾਜ਼ਾਰ ਵਿਚ ਉਪਜ ਵੇਚਣ ਬਾਰੇ ਸੋਚਿਆ। ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਖੇਤੀ ਸ਼ੁਰੂ ਕਰਨ ਲਈ 100 ਥੈਲੇ ਬੀਜ ਦਿੱਤੇ। ਧੀ-ਮਾਂ ਦੀ ਜੋੜੀ ਨੇ ਆਪਣੇ ਦੋ ਮੰਜ਼ਿਲਾ ਮਕਾਨ ਦੀ ਹੇਠਲੀ ਮੰਜ਼ਿਲ 'ਤੇ ਇਕ ਛੋਟਾ ਜਿਹਾ ਕਮਰਾ ਤਿਆਰ ਕਰ ਲਿਆ ਅਤੇ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਖੇਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ। ਓਧਰ ਅਧਿਕਾਰੀ ਮੁਤਾਬਕ ਸਥਾਨਕ ਬਜ਼ਾਰ ਅਤੇ ਕਸ਼ਮੀਰ ਘਾਟੀ ਦੇ ਹੋਰ ਹਿੱਸਿਆਂ ’ਚ ਖੁੰਬਾਂ ਦੀ ਉਪਜ ਲੱਗਭਗ 180-200 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ’ਤੇ ਵੇਚੀ ਜਾਂਦੀ ਹੈ। ਇਕ ਉੱਮੀ ਇਕ ਫ਼ਸਲ ਤੋਂ ਲੱਗਭਗ 40,000 ਕਮਾਉਂਦਾ ਹੈ। 

ਇਹ ਵੀ ਪੜ੍ਹੋ- ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ

Tanu

This news is Content Editor Tanu