ਕਤਲ ਦੇ ਮਾਮਲੇ ''ਚ 12 ਵਿਅਕਤੀਆਂ ਨੂੰ ਉਮਰ ਕੈਦ

06/15/2019 10:50:31 PM

ਦੇਵਘਰ: ਝਾਰਖੰਡ ਦੇ ਦੇਵਘਰ ਜ਼ਿਲੇ 'ਚ ਇਕ ਅਦਾਲਤ ਨੇ ਕਤਲ ਦੇ ਮਾਮਲੇ 'ਚ ਸ਼ਨੀਵਾਰ 12 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸੈਸ਼ਨ ਜੱਜ (ਸੈਕਿੰਡ) ਅਨਿਲ ਕੁਮਾਰ ਮਿਸ਼ਰਾ ਨੇ ਇਥੇ ਮਾਮਲੇ ਦੀ ਸੁਣਵਾਈ ਪਿੱਛੋਂ ਰੂਦੋ ਯਾਦਵ ਦੇ ਕਤਲ ਦੇ ਦੋਸ਼ ਹੇਠ ਲਲਿਤਾ ਦੇਵੀ, ਸਹੋਗੀ ਦੇਵੀ, ਗੀਤਾ ਦੇਵੀ, ਕੌਸ਼ੱਲਿਆ ਦੇਵੀ, ਰੂੰਧੀ ਦੇਵੀ, ਨੈਨਾ ਦੇਵੀ, ਮਾਲਤੀ ਦੇਵੀ, ਤੁਲਸੀ ਯਾਦਵ, ਰਾਜਿੰਦਰ ਯਾਦਵ, ਅਸ਼ੋਕ ਯਾਦਵ, ਨਰੇਸ਼ ਯਾਦਵ ਤੇ ਇਕ ਹੋਰ ਨੂੰ ਸਜ਼ਾ ਸੁਣਾਈ।