ਕੋਰੋਨਾ ਦੀ ਆਫਤ : ਮੁੰਬਈ ਪੁਲਸ ਦੇ ASI ਦੀ ''ਕੋਰੋਨਾ ਵਾਇਰਸ'' ਨਾਲ ਮੌਤ

05/10/2020 10:20:15 AM

ਮੁੰਬਈ (ਵਾਰਤਾ)— ਮੁੰਬਈ ਪੁਲਸ ਦੇ ਵਿਨੋਬਾ ਭਾਵੇ ਨਗਰ ਥਾਣੇ ਵਿਚ ਤਾਇਨਾਤ ਸਹਾਇਕ ਪੁਲਸ ਸਬ-ਇੰਸਪੈਕਟਰ (ਏ. ਐੱਸ. ਆਈ.) ਸੁਨੀਲ ਦੱਤਾਤ੍ਰੇਯ ਕਲਗੁਟਕਰ ਦੀ ਸ਼ਨੀਵਾਰ ਦੇਰ ਰਾਤ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਮੁੰਬਈ ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਲਗੁਟਕਰ ਦੀ ਮੌਤ 'ਤੇ ਡੂੰਘਾ ਦੁੱਖ ਜਤਾਇਆ। ਕਲਗੁਟਕਰ ਵਿਨੋਬਾ ਭਾਵੇ ਪੁਲਸ ਥਾਣੇ ਵਿਚ ਤਾਇਨਾਤ ਸਨ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ। ਦੱਸ ਦੇਈਏ ਕਿ ਦੇਸ਼ ਵਿਚ ਮਹਾਰਾਸ਼ਟਰ ਇਸ ਗਲੋਬਲ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ ਇੱਥੇ ਦਿਨੋਂ-ਦਿਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ, ਉੱਥੇ ਹੀ ਕੋਰੋਨਾ ਯੋਧਿਆਂ ਪੁਲਸ ਕਰਮਚਾਰੀਆਂ ਦੀ ਵੱਡੀ ਗਿਣਤੀ 'ਚ ਪੀੜਤ ਹੋਣ ਨਾਲ ਚਿੰਤਾ ਹੋਰ ਵਧ ਗਈ ਹੈ।

ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਬੇ 'ਚ 714 ਪੁਲਸ ਕਰਮਚਾਰੀ ਪੀੜਤ ਹੋਏ ਹਨ, ਜਿਨ੍ਹਾਂ 'ਚੋਂ ਫਿਲਹਾਲ 648 ਸਰਗਰਮ ਮਾਮਲੇ ਹਨ। 61 ਪੁਲਸ ਕਰਮਚਾਰੀ ਸਿਹਤਮੰਦ ਹੋ ਚੁੱਕੇ ਹਨ ਅਤੇ 5 ਕਰਮਚਾਰੀਆਂ ਦੀ ਮੌਤ ਹੋਈ ਹੈ। ਸੂਬੇ ਦੇ ਪੀੜਤਾਂ ਵਿਚ 633 ਸਿਪਾਹੀ ਅਤੇ 81 ਅਧਿਕਾਰੀ ਹਨ। ਪੁਲਸ ਵਿਭਾਗ ਦੇ ਸਰਗਰਮ ਮਾਮਲਿਆਂ 'ਚ 577 ਸਿਪਾਹੀ ਅਤੇ 10 ਅਧਿਕਾਰੀ ਹਨ। ਸਿਹਤਮੰਦ ਹੋਣ ਵਾਲਿਆਂ ਵਿਚ 51 ਸਿਪਾਹੀ ਅਤੇ 10 ਅਧਿਕਾਰੀ ਹਨ। ਮ੍ਰਿਤਕਾਂ ਵਿਚ ਸਾਰੇ ਪੁਰਸ਼ ਕਰਮਚਾਰੀ ਹਨ। ਇੰਨਾ ਹੀ ਨਹੀਂ ਮਹਾਰਾਸ਼ਟਰ ਵਿਚ ਪੁਲਸ ਕਰਮਚਾਰੀਆਂ 'ਤੇ 194 ਹਮਲੇ ਦੀਆਂ ਘਟਨਾਵਾਂ ਹੋਈਆਂ ਹਨ ਅਤੇ 689 ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ।

Tanu

This news is Content Editor Tanu