ਮੁੰਬਈ ਵਾਸੀਆਂ ਨੇ ਨਵੇਂ ਸਾਲ ਦਾ ਕੀਤਾ ਸੁਆਗਤ, ਇੰਝ ਮਨਾਇਆ ਜਸ਼ਨ

01/01/2020 1:14:07 PM

ਮੁੰਬਈ (ਭਾਸ਼ਾ)— ਮੁੰਬਈ ਵਾਸੀਆਂ ਨੇ ਸੜਕਾਂ 'ਤੇ ਉਤਰ ਕੇ ਅਤੇ ਹੋਰ ਥਾਵਾਂ 'ਤੇ ਜਸ਼ਨ ਮਨਾ ਕੇ ਸ਼ਾਂਤੀਪੂਰਨ ਢੰਗ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ। ਗੇਟਵੇਅ ਆਫ ਇੰਡੀਆ, ਮਰੀਨ ਡਰਾਈਵ, ਗਿਰਗਾਂਵ ਚੌਪਾਟੀ, ਬੈਂਡਸਟੈਂਡ ਅਤੇ ਜੁਹੂ ਬੀਚ ਵਰਗੀਆਂ ਪ੍ਰਮੁੱਖ ਥਾਵਾਂ 'ਤੇ ਮੰਗਲਵਾਰ ਰਾਤ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ 2020 ਦਾ ਸੁਆਗਤ ਕੀਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਕਰੀਬ 2 ਵਜੇ ਲੋਕਾਂ ਨੂੰ ਉੱਥੋਂ ਜਾਣ ਨੂੰ ਕਿਹਾ ਗਿਆ। 

ਇਕ ਟ੍ਰੈਫਿਕ ਪੁਲਸ ਕਰਮਚਾਰੀ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਸੜਕਾਂ 'ਤੇ ਘੱਟ ਲੋਕ ਨਜ਼ਰ ਆਏ। ਇਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਦੀ ਵਿਸ਼ੇਸ਼ ਸ਼ਾਖਾ, ਦੰਗਾ-ਕੰਟਰੋਲ ਪੁਲਸ, ਤੁਰੰਤ ਪ੍ਰਤੀਕਿਰਿਆ ਦਲ, ਅਪਰਾਧ ਸ਼ਾਖਾ ਅਤੇ ਆਵਾਜਾਈ ਪੁਲਸ ਦੇ ਅਧਿਕਾਰੀਆਂ ਸਮੇਤ ਘੱਟ ਤੋਂ ਘੱਟ 40,000 ਪੁਲਸ ਕਰਮਚਾਰੀ ਸ਼ਹਿਰ ਭਰ ਵਿਚ ਤਾਇਨਾਤ ਕੀਤੇ ਗਏ ਸਨ।

ਸਮੁੰਦਰੀ ਕੰਢਿਆਂ ਸਮੇਤ ਪ੍ਰਮੁੱਖ ਥਾਵਾਂ 'ਤੇ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਇਕ ਪੁਲਸ 5,000 ਤੋਂ ਵਧ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਭੀੜ-ਭਾੜ ਵਾਲੀਆਂ ਥਾਵਾਂ 'ਤੇ ਨਜ਼ਰ ਰੱਖ ਰਹੀ ਸੀ ਅਤੇ ਸਮੁੰਦਰੀ ਕੰਢਿਆਂ 'ਤੇ ਡਰੋਨ ਜ਼ਰੀਏ ਨਜ਼ਰ ਰੱਖੀ ਗਈ।

Tanu

This news is Content Editor Tanu