ਰਾਮ ਮੰਦਰ ਲਈ 2100 ਕਿਲੋ ਭਾਰ ਵਾਲਾ ਬਣੇਗਾ ਘੰਟਾ

11/13/2019 1:19:25 AM

ਏਟਾ – ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਅਯੁੱਧਿਆ ਵਿਖੇ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਦੇ ਮੁੱਖ ਦਰਵਾਜ਼ੇ ’ਤੇ ਲੱਗਣ ਵਾਲੇ ਘੰਟੇ ਨੂੰ ਇਥੋਂ ਦੀ ਘੁੰਗਰੂ ਨਗਰੀ ਜਲੇਸਰ ਵਿਖੇ ਤਿਆਰ ਕੀਤਾ ਜਾਏਗਾ। ਦੇਸ਼ ਵਿਚ ਘੁੰਗਰੂ ਘੰਟੀ ਉਦਯੋਗ ਲਈ ਪਛਾਣੇ ਜਾਣ ਵਾਲੇ ਜਲੇਸਰ ਦੀ ਇਕ ਫਰਮ ਨੂੰ ਇਹ ਘੰਟਾ ਬਣਾਉਣ ਲਈ ਕਿਹਾ ਗਿਆ ਹੈ। 2100 ਕਿਲੋ ਭਾਰ ਦਾ ਇਹ ਘੰਟਾ ਦੇਸ਼ ਦੇ ਸਭ ਮੰਦਰਾਂ ਵਿਚ ਲੱਗੇ ਘੰਟਿਆਂ ਦੀ ਤੁਲਨਾ ਵਿਚ ਵਿਸ਼ਾਲ ਅਤੇ ਭਾਰੀ ਹੋਵੇਗਾ। ਰਾਮ ਮੰਦਰ ਲਈ ਕੁਲ 10 ਘੰਟੇ ਬਣਾਏ ਜਾਣਗੇ। ਇਨ੍ਹਾਂ ਨੂੰ ਬਣਾਉਣ ਵਿਚ ਮੁੱਖ ਭੂਮਿਕਾ ਇਕਬਾਲ, ਸ਼ਮਸ਼ੁਦੀਨ ਅਤੇ ਦਾਊ ਦਿਆਲ ਦੀ ਹੋਵੇਗੀ।

Inder Prajapati

This news is Content Editor Inder Prajapati