ਹਿਮਾਚਲ ਦੇ ਡਿਪਟੀ CM ਨੇ ਊਨਾ ''ਚ ਤਾਲਾਬ ਦਾ ਕੀਤਾ ਉਦਘਾਟਨ, ਸੁੰਦਰੀਕਰਨ ਲਈ ਖ਼ਰਚੇ ਗਏ 20 ਲੱਖ ਰੁਪਏ

02/20/2023 4:22:08 PM

ਊਨਾ- ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸੋਮਵਾਰ ਨੂੰ ਊਨਾ ਦੇ ਨਾਗਨੋਲੀ ਪਿੰਡ 'ਚ ਇਕ ਤਾਲਾਬ ਦਾ ਉਦਘਾਟਨ ਕੀਤਾ। ਜਿਸ ਦੇ ਸੁੰਦਰੀਕਰਨ 'ਤੇ 20 ਲੱਖ ਰੁਪਏ ਦੀ ਲਾਗਤ ਆਈ ਹੈ। ਅਗਨੀਹੋਤਰੀ ਨੇ ਇਸ ਮੌਕੇ ਦੱਸਿਆ ਕਿ ਤਾਲਾਬ ਦੇ ਬਾਹਰ ਓਪਨ ਜਿੰਮ ਅਤੇ ਟਰੈਕ ਵੀ ਬਣਾਇਆ ਜਾ ਰਿਹਾ ਹੈ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਹ ਸਹੂਲਤਾਂ ਮਿਲ ਸਕਣ।

ਇਹ ਵੀ ਪੜ੍ਹੋ- J&K 'ਚ ਸਨੋਅ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ: ਜਦੋਂ ਖੇਡ ਦੇ ਮੈਦਾਨ 'ਚ ਕੁੜੀਆਂ ਨੇ ਲਾਏ ਚੌਕੇ-ਛੱਕੇ

ਉਪ ਮੁੱਖ ਮੰਤਰੀ ਨੇ ਕਿਹਾ ਕਿ 'ਬੀਟ ਏਰੀਆ ਸਿੰਚਾਈ ਪ੍ਰਾਜੈਕਟ' ਦੇ ਦੂਜੇ ਪੜਾਅ 'ਚ ਲਗਭਗ 75 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਬਲਕ ਡਰੱਗ ਪਾਰਕ ਲਈ ਵਾਟਰ ਪ੍ਰਾਜੈਕਟ ਵੀ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਪਾਰਕ ਲਈ ਬਿਜਲੀ ਅਤੇ ਪਾਣੀ ਦੀ ਲੋੜ ਹੋਵੇਗੀ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਹਰੋਲੀ ਵਿਧਾਨ ਸਭਾ ਖੇਤਰ ਅਧੀਨ ਪੈਂਦੇ ਟਾਹਲੀਵਾਲ ਅਤੇ ਪੋਲੀਆਨ ਵਿਖੇ ਦੋ ਬਲੈਕ ਸਪਾਟ ਹਨ, ਜਿਨ੍ਹਾਂ ਲਈ 75-75 ਲੱਖ ਰੁਪਏ ਦੀ ਰਾਸ਼ੀ ਉਪਲੱਬਧ ਕਰਵਾਈ ਗਈ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਣਾ ਰਣਜੀਤ ਸਿੰਘ, ਸਥਾਨਕ ਪ੍ਰਧਾਨ ਮਹਿਤਾਬ ਠਾਕੁਰ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਸ਼ੋਕ ਠਾਕੁਰ ਸਮੇਤ ਕਈ ਮਾਣਯੋਗ ਅਤੇ ਅਹੁਦੇਦਾਰ ਹਾਜ਼ਰ ਹੋਏ।

ਇਹ ਵੀ ਪੜ੍ਹੋ-  iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ

Tanu

This news is Content Editor Tanu