ਭੈਣ ਦਾ ਸੁਫ਼ਨਾ ਪੂਰਾ ਕਰਨ ਲਈ ਭਰਾ ਨੇ ਚਲਾਇਆ ਰਿਕਸ਼ਾ, MPSC'ਚ ਟਾਪਰ ਬਣੀ 'ਵਸੀਮਾ'

06/25/2020 1:39:51 PM

ਨਾਂਦੇੜ—  ਹਾਰ-ਜਿੱਤ, ਦੁੱਖ-ਸੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਜੇ ਹਾਰ ਹੈ ਤਾਂ ਜਿੱਤ ਨੂੰ ਯਕੀਨੀ ਬਣਾਉਣਾ ਪੈਦਾ ਹੈ। ਹਾਰ ਤੋਂ ਇਨਸਾਨ ਬਹੁਤ ਕੁਝ ਸਿੱਖਦਾ ਹੈ, ਕਿਉਂਕਿ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਕਿੱਥੇ ਕਮਜ਼ੋਰ ਸੀ। ਚੁਣੌਤੀਆਂ ਦਾ ਸਾਹਮਣਾ ਕਰ ਕੇ ਅੱਗੇ ਵੱਧਣ ਦਾ ਨਾਂ ਹੀ ਜ਼ਿੰਦਗੀ ਹੈ। ਜ਼ਿੰਦਗੀ 'ਚ ਮੁਸੀਬਤਾਂ ਅਤੇ ਪਰੇਸ਼ਾਨੀਆਂ ਨੂੰ ਦੇਖਣ ਕੇ ਅੱਗੇ ਵੱਧਣ ਵਾਲੀ ਵਸੀਮਾ ਸ਼ੇਖ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ (ਐੱਮ. ਪੀ. ਐੱਸ. ਸੀ.) ਵਿਚ ਮਹਿਲਾ ਟਾਪਰਜ਼ ਦੀ ਲਿਸਟ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਵਸੀਮਾ ਸ਼ੇਖ ਹੁਣ ਡਿਪਟੀ ਕਲੈਕਟਰ ਬਣੇਗੀ। ਫਿਲਹਾਲ ਸੇਲਸ ਟੈਕਸ ਇੰਸਪੈਕਟਰ ਦੇ ਅਹੁਦੇ 'ਤੇ ਕੰਮ ਕਰ ਰਹੀ ਵਸੀਮਾ ਨੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਤਮਾਮ ਤਕਲੀਫ਼ਾ ਦੇਖੀਆਂ। ਇਸ ਸਭ ਦੇ ਬਾਵਜੂਦ ਵਸੀਮਾ ਨੇ ਆਪਣੀ ਪੜ੍ਹਾਈ 'ਤੇ ਧਿਆਨ ਦਿੱਤਾ, ਜਿਸ ਦੇ ਨਤੀਜੇ ਵਜੋਂ ਉਹ ਅੱਜ ਟਾਪਰਜ਼ ਦੀ ਲਿਸਟ 'ਚ ਸ਼ਾਮਲ ਹੈ। 

ਵਸੀਮਾ ਦੇ ਪਰਿਵਾਰ ਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੈ ਪਰ ਉਸ ਦੇ ਸੁਫ਼ਨੇ ਪੂਰਾ ਕਰ ਸਕਦੇ, ਇਸ ਲਈ ਉਸ ਦੇ ਭਰਾ ਨੇ ਰਿਕਸ਼ਾ ਚਲਾ ਕੇ ਵਸੀਮਾ ਨੂੰ ਪੜ੍ਹਾਇਆ। ਵਸੀਮਾ ਦਾ ਭਰਾ ਖੁਦ ਐੱਮ. ਪੀ. ਐੱਸ. ਸੀ. ਦੀ ਤਿਆਰੀ ਕਰ ਚੁੱਕਿਆ ਹੈ। ਪੈਸਿਆਂ ਦੀ ਘਾਟ ਦੇ ਚੱਲਦੇ ਐੱਮ. ਪੀ. ਐੱਸ. ਸੀ. ਦੀ ਪ੍ਰੀਖਿਆ ਨਹੀਂ ਦੇ ਸਕਿਆ। ਪਰਿਵਾਰ ਵਿਚ ਪਹਿਲੀ ਗਰੈਜੂਏਟ ਵਸੀਮਾ ਨੇ ਸਾਲ 2018 'ਚ ਵੀ ਐੱਮ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਸੇਲਸ ਟੈਕਸ ਇੰਸਪੈਕਟਰ ਬਣ ਗਈ। ਵਸੀਮਾ ਅਤੇ ਉਸ ਦੀ ਛੋਟੀ ਭੈਣ ਐੱਮ. ਪੀ. ਐੱਸ. ਸੀ. ਦੀ ਤਿਆਰੀ ਕਰ ਰਹੀ ਸੀ। ਨੌਕਰੀ ਮਿਲ ਜਾਣ ਤੋਂ ਬਾਅਦ ਪਰਿਵਾਰ ਗਰੀਬੀ ਤੋਂ ਉਭਰਿਆ। ਵਸੀਮਾ ਆਪਣੀ ਸਫਲਤਾ ਦਾ ਸਾਰਾ ਸਿਹਰਾ ਆਪਣੇ ਭਰਾ ਅਤੇ ਆਪਣੀ ਮਾਂ ਨੂੰ ਦਿੰਦੀ ਹੈ।

ਨਾਂਦੇੜ ਜ਼ਿਲੇ ਦੇ ਜੋਸ਼ੀ ਸਾਂਘਵੀ ਨਾਂ ਦੇ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲੀ ਵਸੀਮਾ ਆਪਣੇ 6 ਭੈਣ-ਭਰਾਵਾਂ 'ਚੋਂ ਚੌਥੇ ਨੰਬਰ 'ਤੇ ਹੈ। ਵਸੀਮਾ ਦੇ ਪਿਤਾ ਮਾਨਸਿਕ ਰੂਪ ਨਾਲ ਬੀਮਾਰ ਹਨ। ਮਾਂ ਦੂਜਿਆਂ ਦੇ ਖੇਤਾਂ ਵਿਚ ਕੰਮ ਕਰ ਕੇ ਘਰ ਚਲਾਉਂਦੀ ਸੀ। ਵਸੀਮਾ ਦੱਸਦੀ ਹੈ ਕਿ ਮੈਂ ਆਪਣੇ ਆਲੇ-ਦੁਆਲੇ, ਪਰਿਵਾਰ ਅਤੇ ਇਲਾਕੇ 'ਚ ਗਰੀਬੀ ਅਤੇ ਤਕਲੀਫ਼ ਨੂੰ ਬਹੁਤ ਨੇੜਿਓਂ ਦੇਖਿਆ ਹੈ। ਇਕ ਪਾਸੇ ਸਰਕਾਰ ਅਤੇ ਉਸ ਦੇ ਸਾਧਨ ਹਨ, ਦੂਜੇ ਪਾਸੇ ਗਰੀਬ ਜਨਤਾ। ਵਿਚਕਾਰ ਇਕ ਵਿਚੋਲੇ ਦੀ ਲੋੜ ਸੀ, ਮੈਂ ਉਹ ਵਿਚੋਲਾ ਬਣਨਾ ਚਾਹੁੰਦੀ ਹਾਂ।

Tanu

This news is Content Editor Tanu