ਹੁਣ ਮੱਧ ਪ੍ਰਦੇਸ਼ 'ਚ ਪ੍ਰਚਾਰ ਕਰਨਗੇ 'ਅਮਿਤ ਸ਼ਾਹ'

11/15/2018 11:42:04 AM

ਮੱਧਪ੍ਰਦੇਸ਼-ਮੱਧਪ੍ਰਦੇਸ਼ 'ਚ 28 ਨਵੰਬਰ ਤੋਂ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਣੀ ਹੈ। ਬੀ. ਜੇ. ਪੀ. ਦੇ ਪ੍ਰਧਾਨ ਅਮਿਤ ਸ਼ਾਹ ਮੱਧ ਪ੍ਰਦੇਸ਼ 'ਚ ਆਪਣਾ ਚੋਣ ਪ੍ਰਚਾਰ ਦਾ ਦੌਰਾ ਅੱਜ ਤੋਂ (ਵੀਰਵਾਰ) ਨੂੰ ਸ਼ੁਰੂ ਕਰਨਗੇ। ਇਹ ਦੌਰਾ 12 ਦਿਨ੍ਹਾਂ (15 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ) ਦਾ  ਹੈ ਪਰ ਉਹ ਪ੍ਰਚਾਰ ਸਿਰਫ 7 ਦਿਨ ਹੀ ਕਰਨਗੇ।ਇਨ੍ਹਾਂ 7 ਦਿਨਾਂ ਦੌਰਾਨ ਅਮਿਤ ਸ਼ਾਹ 28 ਜਨਸਭਾਵਾਂ ਅਤੇ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਨ੍ਹਾਂ ਦਾ ਲਗਭਗ 28 ਵਿਧਾਨ ਸਭਾ ਖੇਤਰਾਂ 'ਚ ਜਾਣ ਦਾ ਪ੍ਰੋਗਰਾਮ ਹੈ। ਇਨ੍ਹਾਂ 'ਚੋਂ 21 'ਚ ਬੀ. ਜੇ. ਪੀ. ਅਤੇ 7 'ਤੇ ਕਾਂਗਰਸ ਦਾ ਕਬਜ਼ਾ ਹੈ। ਇਸ ਤੋਂ ਇਲਾਵਾ ਅਮਿਤ ਸ਼ਾਹ ਪ੍ਰਚਾਰ ਤਾਂ ਕਰਨਗੇ ਨਾਲ ਹੀ ਪੂਰੇ ਪ੍ਰਦੇਸ਼ 'ਚ ਬੀ. ਜੇ. ਪੀ. ਦੀ ਚੋਣ ਮੁਹਿੰਮ ਦੀ ਨਿਗਰਾਨੀ ਵੀ ਕਰਨਗੇ।

ਅਮਿਤ ਸ਼ਾਹ ਦਾ 7 ਦਿਨਾਂ ਦਾ ਪ੍ਰੋਗਰਾਮ-
ਅਮਿਤ ਸ਼ਾਹ 15 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ 7 ਦਿਨ੍ਹਾਂ 'ਚ ਚੋਣ ਪ੍ਰਚਾਰ ਦਾ ਇਹ ਪ੍ਰੋਗਰਾਮ ਹੋਵੇਗਾ।
15 ਨਵੰਬਰ (ਵੀਰਵਾਰ) ਨੂੰ ਇੰਦੌਰ ਪਹੁੰਚਣਗੇ। ਇੱਥੇ ਸਭ ਤੋਂ ਪਹਿਲਾਂ ਉਹ ਬਡਵਾਨੀ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਸ਼ਾਜਾਪੁਰ ਬਡਨਗਰ 'ਚ ਜਨਸਭਾ ਕਰਨਗੇ।
16 ਨਵੰਬਰ ਨੂੰ ਅਮਿਤ ਸ਼ਾਹ ਖੁਜਰਾਹੋ ਪਹੁੰਚਣਗੇ ਅਤੇ ਟੀਕਮਗੜ, ਸਾਗਰਰ ਅਤੇ ਦਮੋਹ 'ਚ ਜਨਸਭਾ ਕਰਨਗੇ।
18 ਨਵੰਬਰ ਨੂੰ ਸਿੰਗਰੋਲੀ, ਓਮਰੀਆ, ਚੂਰਹਟ ਅਤੇ ਦੇਵਤਾਲਾਬ'ਚ ਅਮਿਤ ਸ਼ਾਹ ਲੋਕਾਂ ਨੂੰ ਸੰਬੋਧਨ ਕਰਨਗੇ।
19 ਨਵੰਬਰ ਨੂੰ ਉਹ ਮੈਹਰ, ਨਰਸਿੰਘਪੁਰ, ਬੈਤੂਲ, ਖਾਤੇਗਾਂਵ, ਭੋਪਾਲ ਉੱਤਰ ਅਤੇ ਨਰੇਲਾ 'ਚ ਜਨਸਭਾਵਾਂ ਅਤੇ ਰੋਡ ਸ਼ੋਅ ਕਰਨਗੇ। 
23 ਨਵੰਬਰ ਨੂੰ ਲਖਨਾਦੌਨ, ਬਾਲਾਘਾਟ ਅਤੇ ਸੀਹੋਰਾ 'ਚ ਜਨਸਭਾਵਾਂ ਕਰਨਗੇ। 
24 ਨਵੰਬਰ ਨੂੰ ਅਸ਼ੋਕ ਨਗਰ 'ਚ ਉਨ੍ਹਾਂ ਦਾ ਰੋਡ ਸ਼ੋਅ ਹੋਵੇਗਾ। 
26 ਨਵੰਬਰ ਨੂੰ ਨੀਮਚ, ਰਤਲਾਮ, ਕੁਕਸ਼ੀ, ਸਾਂਵੇਰ 'ਚ ਬੀ. ਜੇ. ਪੀ. ਦਾ ਪ੍ਰਚਾਰ ਮੁਹਿੰਮ ਖਤਮ ਕਰਨਗੇ।

Iqbalkaur

This news is Content Editor Iqbalkaur