ਹਥਿਆਰਬੰਦ ਬਲਾਂ ’ਚ ਮੋਟੇ ਅਨਾਜ ਨੂੰ ਉਤਸ਼ਾਹ ਦੇਣ ਲਈ ਸਮਝੌਤਾ

07/14/2023 11:16:18 AM

ਨਵੀਂ ਦਿੱਲੀ- ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ.ਐੱਸ.ਐੱਸ.ਏ ਆਈ.) ਅਤੇ ਰੱਖਿਆ ਮੰਤਰਾਲਾ ਨੇ ਹਥਿਆਰਬੰਦ ਬਲਾਂ ’ਚ ਮੋਟੇ ਅਨਾਜ ਦੀ ਵਰਤੋਂ ਅਤੇ ਸਿਹਤਮੰਦ ਭੋਜਨ ਪ੍ਰਕਿਰਿਆਵਾਂ ਨੂੰ ਉਤਸ਼ਾਹ ਦੇਣ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਇਕ ਸਮਝੌਤਾ ਮੀਮੋ ’ਤੇ ਹਸਤਾਖਰ ਕੀਤੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਰੱਖਿਆ ਮੰਤਰਾਲਾ ਅਤੇ ਐੱਫ ਐੱਸ.ਐੱਸ.ਏ. ਆਈ. ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਮੌਜ਼ੂਦਗੀ ’ਚ ਇਕ ਸਮਝੌਤਾ ਮੀਮੋ ’ਤੇ ਹਸਤਾਖਰ ਕੀਤੇ ਗਏ।

ਦੋਹਾਂ ਮੰਤਰੀਆਂ ਨੇ ਮੋਟੇ ਅਨਾਜ ਦੀ ਖਪਤ ਅਤੇ ਇਸ ਦੇ ਸਿਹਤ ਲਾਭਾਂ ਨੂੰ ਉਤਸ਼ਾਹ ਦੇਣ ਲਈ ‘ਰੱਖਿਆ ਲਈ ਸਿਹਤਮੰਦ ਵਿਅੰਜਨ’ ਨਾਂ ਦੀ ਕਿਤਾਬ ਵੀ ਰਿਲੀਜ਼ ਕੀਤੀ। ਇਸ ਮੌਕੇ ਚੀਫ ਆਫ ਡਿਫੈਂਸ ਸਟਾਫ ਅਤੇ ਸਕੱਤਰ ਜਨਰਲ ਅਨਿਲ ਚੌਹਾਨ, ਰੱਖਿਆ ਸਕੱਤਰ ਗਿਰੀਧਰ ਅਰਮਾਨੇ ਅਤੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।

DIsha

This news is Content Editor DIsha