ਮਾਂ ਹੈ ਤਾਂ ਸਭ ਮੁਮਕਿਨ ਹੈ... ਮਾਂ ਦੇ ਜਜ਼ਬੇ ਅਤੇ ਸੰਘਰਸ਼ ਨੂੰ ਬਿਆਨ ਕਰਦੀ ਕਹਾਣੀ

05/14/2023 5:33:59 PM

ਨੈਸ਼ਨਲ ਡੈਸਕ- ਇਕ ਮਾਂ ਲਈ ਆਪਣੀ ਔਲਾਦ ਨਾਲ ਰਿਸ਼ਤਾ ਦੁਨੀਆ ਦੇ ਕਿਸੇ ਹੋਰ ਰਿਸ਼ਤੇ ਨਾਲੋਂ ਡੂੰਘਾ ਹੁੰਦਾ ਹੈ। ਮਦਰਸ ਡੇਅ ਯਾਨੀ ਕਿ ਮਾਂ ਦਿਵਸ ਹਰ ਮਾਂ ਦੇ ਪਿਆਰ, ਕੋਸ਼ਿਸ਼ਾਂ ਲਈ ਪ੍ਰਸ਼ੰਸਾ ਅਤੇ ਧੰਨਵਾਦ ਕਰਨ ਦਾ ਦਿਨ ਹੈ। ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ 'ਚ ਜਨੰਤ ਹੁੰਦੀ ਹੈ। ਕਿਸੇ ਨੇ ਬਹੁਤ ਖ਼ੂਬਸੂਰਤ ਸਤਰਾਂ ਲਿਖੀਆਂ ਹਨ ਕਿ ਮੇਰੀ ਦੁਨੀਆ ਵਿਚ ਇੰਨੀ ਸ਼ੋਹਰਤ ਹੈ, ਮੇਰੀ ਮਾਂ ਦੀ ਬਦੌਲਤ ਹੈ। ਮਦਰਸ ਡੇਅ ਦੇ ਦਿਨ ਅੱਜ ਅਸੀਂ ਤੁਹਾਨੂੰ ਅਜਿਹੀ ਮਾਂ ਦੀ ਕਹਾਣੀ ਨਾਲ ਰੂ-ਬ-ਰੂ ਕਰਾਉਂਦੇ ਹਾਂ, ਜਿਨ੍ਹਾਂ ਨੇ ਆਪਣੇ ਬੱਚੀ ਲਈ ਆਪਣੀ ਖੁਸ਼ੀ ਨੂੰ ਭੁੱਲਾ ਕੇ ਉਹ ਸਭ ਕੀਤਾ, ਜੋ ਇਕ ਮਾਂ ਵਾਕਿਆ ਹੀ ਆਪਣੇ ਬੱਚੇ ਲਈ ਕਰਦੀ ਹੈ। ਅਜਿਹੀਆਂ ਮਾਂ ਦੇ ਹੌਂਸਲੇ ਅਤੇ ਜਜ਼ਬੇ ਨੂੰ ਸਾਡਾ ਸਲਾਮ ਹੈ।

ਨੇਤਰਹੀਣ ਧੀ ਲਈ ਆਪਣੀ ਨੌਕਰੀ ਛੱਡੀ, ਅੱਜ ਧੀ 17 ਭਾਸ਼ਾਵਾਂ 'ਚ ਗਾਉਂਦੀ ਹੈ ਗੀਤ

ਇਹ ਕਹਾਣੀ ਹੈ ਕਿ ਅਨਾਮਿਕ ਦੀ। 2017 'ਚ ਦਿਮਾਗੀ ਬੀਮਾਰੀ ਅਤੇ ਟੀਬੀ ਕਾਰਨ ਅਨਾਮਿਕਾ ਦੀ ਧੀ ਜੈਸ਼੍ਰੀ ਦੀਆਂ ਅੱਖਾਂ ਦੀ ਰੌਸ਼ਨੀ ਚੱਲੀ ਗਈ। ਅਨਾਮਿਕਾ ਨੇ ਦੇਸ਼ ਦੇ ਹਰ ਵੱਡੇ ਹਸਪਤਾਲ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਪਰ ਇਲਾਜ ਸੰਭਵ ਨਹੀਂ ਹੋ ਸਕਿਆ। ਇਕ ਮਾਂ ਦੇ ਹੌਂਸਲੇ ਦੀ ਮਿਸਾਲ ਤਾਂ ਵੇਖੋ ਜਦੋਂ ਡਾਕਟਰਾਂ ਨੇ ਜੈਸ਼੍ਰੀ ਨੂੰ ਦਿਵਿਆਂਗ ਦਾ ਸਰਟੀਫ਼ਿਕੇਟ ਦਿੱਤਾਂ ਤਾਂ ਮਾਂ ਅਨਾਮਿਕਾ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਮਾਂ ਨੇ ਸਿਰਫ ਇੰਨਾ ਕਿਹਾ ਕਿ ਮੇਰੀ ਧੀ ਨਾਰਮਲ ਹੈ ਅਤੇ ਉਸ ਨੂੰ ਸਪੈਸ਼ਲ ਇਲਾਜ ਦੀ ਜ਼ਰੂਰਤ ਨਹੀਂ ਹੈ। ਉਹ ਆਮ ਲੋਕਾਂ ਵਾਂਗ ਜ਼ਿੰਦਗੀ ਬਤੀਤ ਕਰੇਗੀ। ਅਨਾਮਿਕਾ ਜੋ ਕਿ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ 'ਚ ਐਗਜੀਕਿਊਟਿਵ ਅਸਿਸਟੈਂਟ ਦੇ ਅਹੁਦੇ 'ਤੇ ਤਾਇਨਾਤ ਸੀ। ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ। 

17 ਭਾਸ਼ਾਵਾਂ 'ਚ ਗਾਉਂਦੀ ਹੈ ਧੀ ਜੈਸ਼੍ਰੀ

ਅਨਾਮਿਕਾ ਦੱਸਦੀ ਹੈ ਕਿ ਉਸ ਦੀ ਧੀ ਦਾ ਸੁਫ਼ਨਾ ਸ਼ੈੱਫ ਬਣਨ ਦਾ ਸੀ ਪਰ ਅੱਖਾਂ ਦੀ ਰੌਸ਼ਨੀ ਜਾਣ ਮਗਰੋਂ ਰਸੋਈ ਛੁੱਟ ਗਈ। ਡਾਕਟਰਾਂ ਨੇ ਉਸ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ। ਇਸ ਦਰਮਿਆਨ ਜੈਸ਼੍ਰੀ ਨੇ ਸਪੈਨਿਸ਼ ਗਾਣੇ ਸੁਣਨਾ ਸ਼ੁਰੂ ਕੀਤਾ। ਮਾਂ ਨੂੰ ਸੁਣਾਇਆ, ਉੱਥੋਂ ਹੀ ਉਸ ਨੇ ਗਾਇਕੀ ਦਾ ਸਫ਼ਰ ਦੀ ਸ਼ੁਰੂਆਤ ਕੀਤੀ। ਅਨਾਮਿਕਾ ਨੇ ਧੀ ਲਈ ਯੂ-ਟਿਊਬ ਚੈਨਲ ਬਣਾਇਆ ਅਤੇ ਉਸ ਦੇ ਵੀਡੀਓ ਅਪਲੋਡ ਕਰਨੇ ਸ਼ੁਰੂ ਕੀਤੇ। ਅਨਾਮਿਕਾ ਖ਼ੁਦ ਵੀ ਧੀ ਲਈ ਗਾਣੇ ਲਿਖਦੀ, ਜਿਸ ਦੇ ਦੋ ਵੀਡੀਓ ਸ਼ੂਟ ਹੋ ਚੁੱਕੇ ਹਨ। ਅਨਾਮਿਕਾ ਦੀ ਮਿਹਨਤ ਦਾ ਨਤੀਜਾ ਇਹ ਹੈ ਕਿ ਅੱਜ ਉਹ ਤਾਮਿਲ, ਤੇਲਗੂ, ਬੰਗਾਲੀ, ਗੁਜਰਾਤੀ, ਫਰੈਂਚ ਵਰਗੀਆਂ 17 ਭਾਸ਼ਾਵਾਂ ਵਿਚ ਗਾਉਂਦੀ ਹੈ।

Tanu

This news is Content Editor Tanu