ਮਾਂ ਨੇ 8 ਮਹੀਨੇ ਦੇ ਬੇਟੇ ਦਾ ਬੇਰਹਿਮੀ ਨਾਲ ਕੀਤਾ ਕਤਲ, ਸਿਰ ਕਰ ਦਿੱਤਾ ਵੱਖ

04/20/2018 1:39:16 PM

ਦਿੱਲੀ— ਦਿੱਲੀ ਦੇ ਅਮਨ ਬਿਹਾਰ ਥਾਣਾ ਇਲਾਕੇ 'ਚ ਅੱਜ ਸਵੇਰੇ ਇਕ ਅਜਿਹੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਪ੍ਰੇਮਨਗਰ ਪਾਰਟ 2 ਦੇ ਜਨਕਪੁਰੀ ਖੇਤਰ 'ਚ ਇਕ ਮਾਂ 'ਤੇ ਆਪਣੇ 8 ਮਹੀਨੇ ਦੇ ਬੇਟੇ ਦਾ ਕਤਲ ਕਰਨ ਦਾ ਦੋਸ਼ ਹੈ। ਆਸਪਾਸ ਦੇ ਲੋਕਾਂ ਅਤੇ ਮਹਿਲਾ ਦੇ ਪਤੀ ਨੇ ਇਸ ਬਾਰੇ 'ਚ ਜੋ ਦੱਸਿਆ ਉਹ ਸਨਸਨੀਖੇਜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਂ ਨੇ ਬੇਟੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਉਸ ਦੇ ਸਿਰ 'ਤੇ ਕੁੱਕਰ ਵਰਗੀ ਭਾਰੀ ਚੀਜ਼ ਮਾਰੀ ਹੋਈ ਸੀ ਅਤੇ ਉਸ ਦਾ ਪੇਟ ਫਟਿਆ ਹੋਇਆ ਸੀ।


ਲੋਕਾਂ ਨੇ ਦੱਸਿਆ ਕਿ ਜਦੋਂ ਔਰਤ ਨੂੰ ਸਵੇਰੇ ਫੜਿਆ ਤਾਂ ਉਸ ਦੇ ਚਿਹਰੇ 'ਤੇ ਵੀ ਖੂਨ ਦੇ ਨਿਸ਼ਾਨ ਸਨ। ਉਹ ਬੇਟੇ ਨਾਲ ਘਰ 'ਚ ਇੱਕਲੀ ਸੀ। ਉਸ ਦਾ ਪਤੀ ਦੇਰ ਤੋਂ ਘਰ ਆਇਆ ਸੀ। ਇਸ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੇ 4 ਸਾਲ ਪਹਿਲੇ ਵੀ ਆਪਣੇ 2 ਮਹੀਨੇ ਦੇ ਬੇਟੇ ਦਾ ਕਤਲ ਕੀਤਾ ਸੀ। ਇਸ ਬਾਰੇ 'ਚ ਡੀ.ਸੀ.ਪੀ ਨੇ ਕਿਹਾ ਕਿ ਹੁਣ ਇਸ ਦੋਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਇਸ ਬਾਰੇ 'ਚ ਠੀਕ ਜਾਣਕਾਰੀ ਮਿਲੇਗੀ। ਮਹਿਲਾ ਦੇ ਪਤੀ ਹਰੀਸ਼ੰਕਰ ਨੇ ਜੋ ਦੱਸਿਆ ਕਿ ਉਹ ਦਹਿਲਾ ਦੇਣ ਵਾਲਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੀਕਲੀ ਬਾਜ਼ਾਰ 'ਚ ਫੇਰੀ ਲਗਾ ਕੇ ਘਰ ਦਾ ਖਰਚ ਕੱਢਦੇ ਹਨ। ਉਨ੍ਹਾਂ ਦੇ ਬੇਟੇ ਦਾ ਨਾਮ ਚਿਰਾਗ ਸੀ। ਉਨ੍ਹਾਂ ਦੀਆਂ 2 ਬੇਟੀਆਂ ਵੀ ਹਨ, ਪਰ ਮਾਂ ਦੇ ਡਰ ਕਾਰਨ ਦੋਵੇਂ ਦਾਦੇ ਕੋਲ ਰਹਿੰਦੀਆਂ ਹਨ। ਮਹਿਲਾ ਨੇ ਬੇਟੀਆਂ ਨੂੰ ਕਦੀ ਨੁਕਸਾਨ ਨਹੀਂ ਪਹੁੰਚਾਇਆ। ਹਰੀਸ਼ੰਕਰ ਮੁਤਾਬਕ ਸਾਰਿਕਾ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ।

ਉਸ ਨੇ 4 ਸਾਲ ਪਹਿਲੇ 2 ਮਹੀਨੇ ਦੇ ਬੇਟੇ ਨੂੰ ਮਾਰ ਦਿੱਤਾ ਸੀ। ਉਸ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਸੀ ਪਰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਦੂਜੇ ਬੇਟੇ ਨਾਲ ਵੀ ਅਜਿਹਾ ਹੀ ਕਰੇਗੀ।