ਸਮਲਿੰਗੀ ਰਿਸ਼ਤਿਆਂ ਦਾ ਵਿਰੋਧ ਕਰਨ ''ਤੇ ਬੇਟੀ ਨੇ ਕੀਤਾ ਮਾਂ ਦਾ ਕਤਲ

03/12/2018 10:21:02 AM

ਗਾਜ਼ੀਆਬਾਦ— ਕਵੀਨਗਰ ਥਾਣਾ ਖੇਤਰ 'ਚ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਟੀਚਰ ਨਾਲ ਸਮਲਿੰਗੀ ਰਿਸ਼ਤਿਆਂ ਦਾ ਵਿਰੋਧ ਕਰਨ 'ਤੇ ਬੇਟੀ ਨੇ ਆਪਣੀ ਹੀ ਮਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਬੇਟੀ ਅਤੇ ਉਸ ਦੀ ਟੀਚਰ 'ਤੇ ਗੈਰ-ਇਰਾਦਤਨ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀ ਫਰਾਰ ਹਨ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਵੀਨਗਰ ਥਾਣਾ ਖੇਤਰ ਵਾਸੀ ਇਕ ਟਰਾਂਸਪੋਰਟਰ ਦੀ ਬੇਟੀ ਅਤੇ ਉਸ ਦੀ ਟਿਊਸ਼ਨ ਟੀਚਰ ਬੀਤੇ 2 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ। ਇਸ ਦਾ ਲੜਕੀ ਦੀ ਮਾਂ ਵਿਰੋਧ ਕਰਦੀ ਸੀ। ਮਾਂ ਦੇ ਵਿਰੋਧ ਕਾਰਨ ਲੜਕੀ 7 ਮਹੀਨੇ ਪਹਿਲਾਂ ਟੀਚਰ ਨਾਲ ਘਰ ਛੱਡ ਕੇ ਚੱਲੀ ਗਈ ਸੀ। ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਨੂੰ ਅਰਥਲਾ ਤੋਂ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪਿਆ ਸੀ। ਹਾਲਾਂਕਿ ਇਸ ਮਾਮਲੇ 'ਚ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਸਮਝੌਤਾ ਕਰਵਾ ਦਿੱਤਾ ਗਿਆ ਸੀ। ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੀ ਲੜਕੀ ਦਾ ਆਪਣੀ ਟੀਚਰ ਨਾਲ ਮਿਲਣਾ ਜਾਰੀ ਰਿਹਾ।
9 ਮਾਰਚ ਨੂੰ ਲੜਕੀ ਅਤੇ ਟੀਚਰ ਘਰ ਸੀ। ਇਸ ਗੱਲ ਨੂੰ ਲੈ ਕੇ ਲੜਕੀ ਦਾ ਆਪਣੀ ਮਾਂ ਨਾਲ ਝਗੜਾ ਹੋ ਗਿਆ। ਦੋਸ਼ ਹੈ ਕਿ ਉਸ ਨੇ ਮਾਂ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ ਅਤੇ ਉੱਥੋਂ ਦੌੜ ਗਈ। ਲੜਕੀ ਨੂੰ ਦੌੜਨ ਹੋਏ ਉਸ ਦੀ ਛੋਟੀ ਭੈਣ ਨੇ ਦੇਖ ਲਿਆ। ਇਸ ਤੋਂ ਬਾਅਦ ਉਸ ਨੇ ਪਿਤਾ ਨੂੰ ਦੱਸਿਆ। ਔਰਤ ਨੂੰ ਤੁਰੰਤ ਦਿੱਲੀ ਦੇ ਜੀ.ਟੀ.ਬੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਐਤਵਾਰ ਤੜਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪਰਿਵਾਰ ਵਾਲਿਆਂ ਦੋਸ਼ੀ ਮਹਿਲਾ ਟੀਚਰ ਦੇ ਖਿਲਾਫ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ। ਪੁਲਸ ਨੇ ਲੜਕੀ ਨੂੰ ਬਰਾਮਦ ਕਰ ਕੇ ਟੀਚਰ ਨੂੰ ਹਿਰਾਸਤ 'ਚ ਵੀ ਲਿਆ ਸੀ ਪਰ ਕਾਰਵਾਈ ਕਰਨ ਕਰਨ ਦੇ ਸਥਾਨ 'ਤੇ ਦੋਹਾਂ ਪੱਖਾਂ 'ਚ ਸਮਝੌਤਾ ਕਰਵਾ ਕੇ ਮਹਿਲਾ ਟੀਚਰ ਨੂੰ ਛੱਡ ਦਿੱਤਾ।