ਦਰਦਨਾਕ ਸੜਕ ਹਾਦਸਾ: ਸੱਸ-ਨੂੰਹ ਸਮੇਤ ਗਰਭ ''ਚ ਪਲ ਰਹੇ ਬੱਚੇ ਦੀ ਵੀ ਹੋਈ ਮੌਤ (ਤਸਵੀਰਾਂ)

10/22/2016 10:16:20 AM

ਪਲਵਲ— ਇੱਥੇ ਹੋਡਲ ਖਿਰਬੀ ਰੋਡ ''ਤੇ ਦਰਦਨਾਕ ਹਾਦਸੇ ''ਚ ਤਿੰਨ ਜਾਨਾਂ ਚੱਲੀ ਗਈਆਂ। ਮਰਨ ਵਾਲਿਆਂ ''ਚ ਬਾਂਸਵਾ ਪਿੰਡ ਵਾਸੀ ਸੱਸ-ਨੂੰਹ ਅਤੇ ਨੂੰਹ ਦੇ ਗਰਭ ''ਚ ਪਲ ਰਹੇ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਾਂਸਵਾ ਪਿੰਡ ਵਾਸੀ ਮਹੇਸ਼ ਆਪਣੀ ਪਤਨੀ ਪੂਜਾ ਨੂੰ ਰੂਟੀਨ ਚੈੱਕਅੱਪ ਲਈ ਹੋਡਲ ਵਾਸੀ ਹਸਪਤਾਲ ਲੈ ਕੇ ਜਾ ਰਿਹਾ ਸੀ। ਪੂਜਾ ਕਰੀਬ 6 ਮਹੀਨੇ ਦੀ ਗਰਭਵਤੀ ਸੀ। ਨਾਲ ਹੀ ਆਪਣੀ ਮਾਂ ਰਾਮਬਤੀ (ਪਤਨੀ ਸਵ. ਲਾਲਾਰਾਮ) ਨੂੰ ਵੀ ਮੋਟਰਸਾਈਕਲ ''ਤੇ ਬਿਠਾ ਕੇ ਲਿਜਾ ਰਿਹਾ ਸੀ।
ਖਿਰਬੀ ਪਿੰਡ ਨਿਕਲਣ ਤੋਂ ਬਾਅਦ ਹੋਡਲ ਤੋਂ ਕੁਝ ਪਹਿਲੇ ਪਿੱਛਿਓਂ ਤੇਜ਼ ਰਫਤਾਰ ਟਰੈਕਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਸਾਰੇ ਸੜਕ ''ਤੇ ਡਿੱਗ ਗਏ। ਮਾਂ ਰਾਮਬਤੀ ਦੀ ਉੱਥੇ ਮੌਕੇ ''ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਨਾਲ ਪਿੱਛੇ 2 ਟਰਾਲੀਆਂ ਲਾਈਆਂ ਹੋਈਆਂ ਸਨ, ਜਿਨ੍ਹਾਂ ਕਾਰਨ ਵੱਡਾ ਹਾਦਸਾ ਹੋਇਆ। ਮ੍ਰਿਤਕਾ ਪੂਜਾ ਸਿਰਫ 20 ਸਾਲ ਦੀ ਸੀ, ਜਿਸ ਦਾ 5 ਫਰਵਰੀ ਨੂੰ ਮਹੇਸ਼ ਪੁੱਤਰ ਲਾਲਾਰਾਮ ਨਾਲ ਵਿਆਹ ਹੋਇਆ ਸੀ। ਹਾਦਸੇ ''ਚ ਜ਼ਖਮੀ ਹੋਏ ਮਹੇਸ਼ ਦੀ ਹਾਲਤ ਵੀ ਗੰਭੀਰ ਦੱਸੀ ਗਈ ਹੈ।

Disha

This news is News Editor Disha