ਜਨਮ ਤੋਂ ਬਾਅਦ ਮਾਂ ਨੇ ਦਿੱਤਾ ਸੀ ਛੱਡ, ਹੁਣ ਹੈ ਸਵਿਟਜ਼ਰਲੈਂਡ ਦਾ ਸੰਸਦ ਮੈਂਬਰ

01/18/2018 8:38:48 PM

ਨਵੀਂ ਦਿੱਲੀ— ਨਿਕਾਲਜ ਸੈਮੁਅਲ ਗੁੱਗਰ ਸਵਿਟਜ਼ਰਲੈਂਡ 'ਚ ਪਹਿਲੇ ਭਾਰਤੀ ਮੂਲ ਦੇ ਸੰਸਦ ਮੈਂਬਰ ਹਨ। 48 ਸਾਲ ਪਹਿਲਾਂ ਇਕ ਸਵਿਸ ਜੇੜੇ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਨਿਕਾਲਜ ਪਿਛਲੇ ਹਫਤੇ ਪ੍ਰਵਾਸੀ ਭਾਰਤੀ ਸੰਸਦਾਂ ਦੇ ਸੰਮੇਲਨ ਹਿੱਸਾ ਲੈਣ ਇਥੇ ਪਹੁੰਚੇ ਸੀ। ਭਾਰਤ ਆਉਣਾ ਉਨ੍ਹਾਂ ਲਈ ਬਹੁਤ ਵੀ ਭਾਵਾਤਮਕ ਪਲ ਸੀ। ਉਨ੍ਹਾਂ ਨੇ ਵਿਸ਼ੇਸ਼ ਗੱਲਬਾਤ 'ਚ ਖੁਦ ਦੇ ਬਾਰੇ ਵਿਸਥਾਰਪੂਰਵਰ ਦੱਸਿਆ।
ਨਿਕਾਲਜ ਦਾ ਜਨਮ 1 ਮਈ 1970 ਨੂੰ ਕਰਨਾਟਕ ਦੇ ਉਡੁਪੀ ਸ਼ਹਿਰ ਦੇ ਇਕ ਹਸਪਤਾਲ 'ਚ ਹੋਇਆ। ਉਨ੍ਹਾਂ ਦੀ ਜਨਮ ਦੇਣ ਵਾਲੀ ਮਾਂ ਅਨਸੁਈਆ ਨੇ ਉਨ੍ਹਾਂ ਨੂੰ ਡਾਕਟਰ ਨੂੰ ਸੌਂਪ ਦਿੱਤਾ ਤੇ ਕਿਸੇ ਅਜਿਹੇ ਜੋੜੇ ਨੂੰ ਗੋਦ ਦੇਣ ਲਈ ਕਿਹਾ ਜੋ ਸਹੀਂ ਢੰਗ ਨਾਲ ਉਨ੍ਹਾਂ ਦੀ ਪਰਵਰਿਸ਼ ਕਰ ਸਕੇ। ਮਾਂ ਦੇ ਛੱਡਣ ਦੇ ਇਕ ਹਫਤੇ ਦੇ ਅੰਦਰ ਇਕ ਸਵਿਸ ਜੋੜੇ ਫਿਰਤਜ਼ ਤੇ ਐਲਿਜ਼ਾਬੈਥ ਗੁੱਗਰ ਨੇ ਉਨ੍ਹਾਂ ਨੂੰ ਗੋਦ ਲਿਆ। ਉਸ ਤੋਂ ਬਾਅਦ ਲੋਕ ਕੇਰਲ ਚਲੇ ਆਏ। ਕਰੀਬ 4 ਸਾਲ ਕੇਰਲ 'ਚ ਰਹਿਣ ਤੋਂ ਬਾਅਦ ਸਵਿਟਜ਼ਰਲੈਂਡ ਪਰਤ ਆਏ।
ਨਿਕਾਲਜ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਲਣ ਵਾਲੇ ਮਾਤਾ ਪਿਤਾ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਉਨ੍ਹਾਂ ਦੀ ਉੱਚ ਸਿੱਖਿਆ ਦਾ ਖਰਚ ਨਹੀਂ ਚੁੱਕ ਸਕਦੇ। ਇਸ ਲਈ ਉਨ੍ਹਾਂ ਨੇ ਪੜ੍ਹਾਈ ਲਈ ਇਕ ਟਰੱਕ ਡਰਾਇਵਰ, ਮਾਲੀ ਤੇ ਮੈਕੈਨਿਕ ਦਾ ਕੰਮ ਕੀਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਤੋਂ ਇਲਾਵਾ ਉਹ ਸਾਮਾਜਿਕ ਕੰਮ ਨਾਲ ਵੀ ਜੁੜੇ। ਨਿਕਾਲਜ ਨੇ ਦੱਸਿਆ ਕਿ 2002 'ਚ ਉਹ ਵਿੰਟਰਥਰ ਸ਼ਹਿਰ ਦੇ ਪਾਰਸ਼ਦ ਚੁਣੇ ਗਏ। ਇਸ ਤੋਂ ਬਾਅਦ ਨਵੰਬਰ 2017 'ਚ ਉਨ੍ਹਾਂ ਨੇ ਇਵਾਨਜੇਲਿਕਲ ਪੀਪਲਜ ਪਾਰਟੀ ਦੇ ਟਿਕਟ 'ਤੇ ਸਵਿਟਜ਼ਰਲੈਂਡ ਦਾ ਸੰਸਦੀ ਚੋਣ ਜਿੱਤਿਆ। ਉਨ੍ਹਾਂ ਕਿਹਾ ਕਿ ਉਹ ਸਵਿਟਜ਼ਰਲੈਂਡ ਦੇ ਪਹਿਲੇ ਭਾਰਤੀ ਸੰਸਦ ਹਨ। ਉਹ ਕੇਰਲ ਦੇ ਐੱਨ.ਟੀ.ਟੀ.ਐੱਫ. ਇੰਸਟੀਚਿਊਟ ਤੋਂ ਵੀ ਲੰਬੇ ਸਮੇਂ ਤਕ ਜੁੜੇ ਰਹੇ ਜਿਥੇ ਉਨ੍ਹਾਂ ਨੂੰ ਪਾਲਣ ਵਾਲੇ ਪਿਤਾ ਕੰਮ ਕਰਦੇ ਸੀ। ਨਿਕਾਲਜ ਨੇ ਆਪਣੀ ਜਨਮ ਦੇਣ ਵਾਲੀ ਮਾਂ ਦੀ ਯਾਦ ਨੂੰ ਜਿੰਦਾ ਰੱਖਣ ਲਈ ਆਪਣੀ ਬੇਟੀ ਦਾ ਨਾਂ ਅਨਸੁਈਆ ਰੱਖਿਆ ਹੈ। ਇਸ ਦੌਰ 'ਚ ਉਹ ਆਪਣੀ ਜਨਮ ਦੇਣ ਵਾਲੀ ਮਾਂ ਦੀ ਤਲਾਸ਼ ਨਹੀਂ ਕਰ ਸਕੇ।