ਮਾਂ ਅਤੇ ਬੱਚੇ ਦੀ ਕਰੰਟ ਲੱਗਣ ਨਾਲ ਹੋਈ ਮੌਤ

03/13/2018 5:06:26 PM

ਭੋਜਪੁਰ— ਭੋਜਪੁਰ 'ਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸੇ 'ਚ ਇਕ ਗਰਭਵਤੀ ਔਰਤ ਅਤੇ ਉਸ ਦੇ ਤਿੰਨ ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਕ੍ਰਿਸ਼ਨਗੜ੍ਹ ਥਾਣੇ ਦੇ ਕੇਵਟੀਆ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਵਿਮਲਾ ਦੇਵੀ ਦਾ ਢਾਈ ਸਾਲ ਦਾ ਬੇਟਾ ਅਨੂਪ ਘਰ ਦੇ ਕਮਰੇ 'ਚ ਖੇਡ ਰਿਹਾ ਸੀ। ਘਰ ਦੇ ਆਂਗਣ 'ਚ ਕੰਮ ਕਰ ਰਹੀ ਮ੍ਰਿਤਕਾ ਵਿਮਲਾ ਦੇਵੀ ਮੋਬਾਇਲ ਚਾਰਜ਼ ਕਰਨ ਲਈ ਜਿਸ ਤਰ੍ਹਾਂ ਹੀ ਘਰ 'ਚ ਦਾਖ਼ਲ ਹੋਈ ਤਾਂ ਉਸ ਨੇ ਆਪਣੇ ਬੇਟੇ ਨੂੰ ਮਰੇ ਹੋਏ ਦੇਖਿਆ। ਬੇਟੇ ਨੂੰ ਦੇਖਣ ਦੇ ਬਾਅਦ ਔਰਤ ਵੀ ਬਿਜਲੀ ਦੀ ਤਾਰ ਦੀ ਲਪੇਟ 'ਚ ਆ ਗਈ। ਜਿਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਘਰ ਦੇ ਹੋਰ ਮੈਂਬਰ ਜਦੋਂ ਥੌੜੀ ਦੇਰ ਬਾਅਦ ਕਮਰੇ 'ਚ ਆਏ ਤਾਂ ਦੋਹਾਂ ਨੂੰ ਮਰੇ ਹੋਏ ਦੇਖਿਆ। ਮ੍ਰਿਤਕਾ ਦਾ ਪਤੀ ਲਾਲੂ ਯਾਦਵ ਕੋਲਕਾਤਾ 'ਚ ਦੁਕਾਨ ਚਲਾਉਂਦਾ ਹੈ, ਜੋ ਅਜੇ ਕੋਲਕਾਤਾ 'ਚ ਹੈ। ਪਰਿਵਾਰਕ ਮੈਬਰਾਂ ਮੁਤਾਬਕ ਲੋਹੇ ਦੇ ਬਕਸੇ ਉਪਰ ਬਲਬ 'ਚ ਲੱਗੀ ਬਿਜਲੀ ਦੀ ਤਾਰ ਡਿੱਗ ਗਈ ਸੀ। ਜਿਸ ਨਾਲ ਬਕਸੇ 'ਚ ਵੀ ਕਰੰਟ ਆ ਗਿਆ ਸੀ, ਜਿਸ ਦੇ ਸੰਪਰਕ 'ਚ ਆਉਣ ਨਾਲ ਦੋਹਾਂ ਦੀ ਮੌਤ ਹੋਈ ਹੈ।