ਕੇਰਲ ''ਚ ਅੱਜ ਆਏ ਕੋਰੋਨਾ ਦੇ 25 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, 177 ਮਰੀਜ਼ਾਂ ਦੀ ਮੌਤ

09/10/2021 9:16:37 PM

ਤਿਰੂਵੰਤਪੁਰਮ - ਕੇਰਲਾ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਸ਼ਾਮ ਦੇ ਕਰੀਬ 6 ਵਜੇ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟੇ ਵਿੱਚ 25,010 ਲੋਕ ਕੋਰੋਨਾ ਤੋਂ ਸਥਾਪਤ ਹੋਏ ਹਨ ਅਤੇ 177 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹੇ ਹੀ ਸਮੇਂ ਵਿੱਚ 23,535 ਮਰੀਜ਼ ਇਨਫੈਕਸ਼ਨ ਤੋਂ ਉਭਰੇ ਹਨ। ਸੂਬੇ ਵਿੱਚ ਹੁਣ ਤੱਕ 43,34,704 ਲੋਕ ਕੋਰੋਨਾ ਤੋਂ ਪੀੜਤ ਹੋਏ ਹਨ ਅਤੇ ਇਨ੍ਹਾਂ ਵਿਚੋਂ 22,303 ਮਰੀਜ਼ਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ

ਸਿਹਤ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਨਫੈਕਸ਼ਨ ਦਰ 1.53 'ਤੇ ਪਹੁੰਚ ਗਈ। ਵਿਭਾਗ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਕੋਵਿਡ-19 ਦੇ 3,226 ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਬਾਅਦ ਏਰਣਾਕੁਲਮ ਵਿੱਚ 3,034 ਅਤੇ ਮਲੱਪੁਰਮ ਵਿੱਚ 2,606 ਨਵੇਂ ਮਾਮਲੇ ਸਾਹਮਣੇ ਆਏ।

ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਵਿਚਾਲੇ ਸੂਬਾ ਸਰਕਾਰ ਸਕੂਲ ਖੋਲ੍ਹਣ 'ਤੇ ਵਿਚਾਰ ਕਰ ਰਹੀ ਹੈ। ਸੀ.ਐੱਮ. ਪਿਨਾਰਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸਕੂਲ ਖੋਲ੍ਹਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਮਾਹਰ ਤੋਂ ਸਲਾਹ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ - ਕਰਨਾਲ ਧਰਨੇ 'ਤੇ ਝੁਕਿਆ ਪ੍ਰਸ਼ਾਸਨ, ਮ੍ਰਿਤਕਾਂ ਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ ਦੇਣ ਨੂੰ ਤਿਆਰ

ਕੇਰਲ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 26,200 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 125 ਮੌਤਾਂ ਹੋਈਆਂ ਸਨ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਕੋਵਿਡ-19 ਦੇ 30,196 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 181 ਮਰੀਜ਼ਾਂ ਦੀ ਮੌਤ ਹੋਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati