ਸਕੂਲ ਵੈਨ ਅਤੇ ਟੈਂਪੂ ਦੀ ਟੱਕਰ, 17 ਬੱਚੇ ਜ਼ਖਮੀ, 1 ਦੀ ਮੌਤ

04/26/2018 4:33:26 PM

ਨਵੀਂ ਦਿੱਲੀ— ਵੀਰਵਾਰ ਦੀ ਸਵੇਰੇ ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਵੈਨ 'ਚ ਸਵਾਰ 18 ਵਿਦਿਆਰਥੀਆਂ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇਕ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਆਈ ਹੈ। ਬਾਕੀਜ਼ਖਮੀਆਂ ਨੂੰ ਇਲਾਜ ਲਈ ਆਲੇ-ਦੁਆਲੇ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਹਾਦਸਾ ਕੇਸ਼ਵਪੁਰਮ ਇਲਾਕੇ ਦੇ ਕਨ੍ਹਈਆ ਨਗਰ ਮੈਟਰੋ ਸਟੇਸ਼ਨ ਨਜ਼ਦੀਕ ਹੋਇਆ ਹੈ। ਸਕੂਲ ਵੈਨ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਦੀ ਵਜ੍ਹਾ ਬੱਚੇ ਜ਼ਖਮੀ ਹੋ ਗਏ। ਇਸ ਹਾਦਸੇ ਦੇ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ।

ਜਾਣਕਾਰੀ ਮੁਤਾਬਕ, ਵੈਨ 'ਚ ਕੇਂਦਰੀ ਸਕੂਲ ਦੇ ਬੱਚੇ ਸਵਾਰ ਸਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਟੈਂਪੂ ਅਤੇ ਵੈਨ ਵਿਚਕਾਰ ਤੇਜ ਟੱਕਰ ਹੋਈ ਸੀ।