ਕਤਲ ਦੀ ਕੋਸ਼ਿਸ਼ ਮਾਮਲੇ ''ਚ ਮੋਨੂੰ ਮਾਨੇਸਰ  4 ਦਿਨਾ ਦੀ ਪੁਲਸ ਰਿਮਾਂਡ ''ਤੇ

10/07/2023 3:54:49 PM

ਗੁਰੂਗ੍ਰਾਮ- ਹਰਿਆਣਾ ਪੁਲਸ ਨੂੰ ਗਊ ਰੱਖਿਅਕ ਮੋਹਿਤ ਯਾਦਵ ਉਰਫ਼ ਮੋਨੂੰ ਮਾਨੇਸਰ ਖਿਲਾਫ਼ ਗੁਰੂਗ੍ਰਾਮ 'ਚ ਦਰਜ ਕੀਤੇ ਗਏ ਕਤਲ ਦੀ ਕੋਸ਼ਿਸ਼ ਦੇ ਇਕ ਕੇਸ ਵਿਚ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਗੁਰੂਗ੍ਰਾਮ ਪੁਲਸ ਨੇ ਪਹਿਲਾਂ ਫਰਵਰੀ 'ਚ ਪਟੌਦੀ ਪੁਲਸ ਸਟੇਸ਼ਨ 'ਚ ਮੋਨੂੰ ਮਾਨੇਸਰ ਖਿਲਾਫ਼ ਧਾਰਾ 147, 148, 149, 120ਬੀ, 307 ਅਤੇ 201 ਆਈ. ਪੀ. ਸੀ ਤਹਿਤ ਇਕ ਵੱਖਰਾ ਕੇਸ ਦਰਜ ਕੀਤਾ ਸੀ। ਸ਼ਨੀਵਾਰ ਨੂੰ ਹਰਿਆਣਾ ਪੁਲਸ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਰਾਜਸਥਾਨ ਦੀ ਅਜਮੇਰ ਜੇਲ੍ਹ 'ਚ ਬੰਦ ਮੋਨੂੰ ਮਾਨੇਸਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ।

ਇਹ ਵੀ ਪੜ੍ਹੋ-  ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

ਗੁਰੂਗ੍ਰਾਮ ਪੁਲਸ ਨੇ ਨੂਹ ਹਿੰਸਾ ਦੇ ਮਾਮਲੇ 'ਚ ਮੋਨੂੰ ਮਾਨੇਸਰ ਨੂੰ 11 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਨੂੰ ਨੂਹ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਾਜਸਥਾਨ ਪੁਲਸ ਨੇ ਉਸ ਨੂੰ ਦੋ ਮੁਸਲਿਮ ਵਿਅਕਤੀਆਂ ਨਾਸਿਰ ਅਤੇ ਜੁਨੈਦ ਦੇ ਕਤਲ ਮਾਮਲੇ ਵਿਚ ਪ੍ਰੋਡਕਸ਼ਨ ਰਿਮਾਂਡ 'ਤੇ ਲਿਆ ਸੀ। ਪਟੌਦੀ ਅਦਾਲਤ ਨੇ ਭਰਤਪੁਰ ਜੇਲ੍ਹ ਦੇ ਸੁਪਰਡੈਂਟ ਨੂੰ 25 ਸਤੰਬਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਪਰ ਵਾਰੰਟ ਆਉਣ ਤੱਕ ਮੋਨੂੰ ਨੂੰ ਭਰਤਪੁਰ ਤੋਂ ਅਜਮੇਰ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਕਾਰਨ ਹਰਿਆਣਾ ਪੁਲਸ ਮੋਨੂੰ ਨੂੰ 25 ਸਤੰਬਰ ਨੂੰ ਪਟੌਦੀ ਅਦਾਲਤ 'ਚ ਪੇਸ਼ ਨਹੀਂ ਕਰ ਸਕੀ। ਇਸ ਮਗਰੋਂ ਹਰਿਆਣਾ ਪੁਲਸ ਨੇ ਮੁੜ ਅਦਾਲਤ 'ਚ 7 ਅਕਤੂਬਰ ਲਈ ਮੋਨੂੰ ਮਾਨੇਸਰ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu